ਐਲਨ ਮਸਕ ਦੇ StarShip ਨੇ ਰਚਿਆ ਇਤਿਹਾਸ, ਪੁਲਾੜ ਤੋਂ ਪਰਤੇ ਯਾਨ ਨੂੰ ਪਹਿਲੀ ਵਾਰ ਹਵਾ 'ਚ ਹੀ ਕੀਤਾ 'ਕੈਚ'

Sunday, Nov 15, 2026 - 06:21 AM (IST)

ਐਲਨ ਮਸਕ ਦੇ StarShip ਨੇ ਰਚਿਆ ਇਤਿਹਾਸ, ਪੁਲਾੜ ਤੋਂ ਪਰਤੇ ਯਾਨ ਨੂੰ ਪਹਿਲੀ ਵਾਰ ਹਵਾ 'ਚ ਹੀ ਕੀਤਾ 'ਕੈਚ'

ਕੇਪ ਕੇਨਵੇਰਲ : ਐਲਨ ਮਸਕ ਦੀ ਏਰੋਸਪੇਸ ਕੰਪਨੀ SpaceX ਨੇ ਪੁਲਾੜ ਦੇ ਖੇਤਰ ਵਿੱਚ ਇੱਕ ਬਹੁਤ ਵੱਡੀ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਕੰਪਨੀ ਦੇ 'Ship 42' ਨਾਮਕ ਸਪੇਸਕ੍ਰਾਫਟ ਨੇ ਪੁਲਾੜ ਵਿੱਚ ਕਰੀਬ 22 ਘੰਟੇ ਬਿਤਾਉਣ ਅਤੇ ਧਰਤੀ ਦੇ 14 ਚੱਕਰ ਲਗਾਉਣ ਤੋਂ ਬਾਅਦ ਸਫਲਤਾਪੂਰਵਕ ਵਾਪਸੀ ਕੀਤੀ। ਧਰਤੀ 'ਤੇ ਲੈਂਡਿੰਗ ਦੌਰਾਨ ਲਾਂਚ ਟਾਵਰ 'ਤੇ ਲੱਗੀਆਂ ਦੋ ਵਿਸ਼ਾਲ ਮਸ਼ੀਨਾਂ ਨੇ ਇਸ ਨੂੰ ਹਵਾ ਵਿੱਚ ਹੀ ਸੁਰੱਖਿਅਤ ਫੜ ਲਿਆ। ਪੁਲਾੜ ਯਾਤਰਾ ਤੋਂ ਵਾਪਸ ਪਰਤ ਰਹੇ ਸਟਾਰਸ਼ਿਪ ਨੂੰ ਇਸ ਤਰੀਕੇ ਨਾਲ ਫੜਨ ਦੀ ਇਹ ਦੁਨੀਆ ਵਿੱਚ ਪਹਿਲੀ ਘਟਨਾ ਹੈ।

14 ਨਵੰਬਰ ਨੂੰ ਭਰੀ ਸੀ ਉਡਾਣ

ਇਸ ਸਪੇਸਕ੍ਰਾਫਟ ਨੇ 14 ਨਵੰਬਰ ਨੂੰ ਅਮਰੀਕਾ ਦੇ ਟੈਕਸਾਸ ਸਥਿਤ ਸਪੇਸਐਕਸ ਦੇ ਲਾਂਚ ਸੈਂਟਰ ਤੋਂ ਉਡਾਣ ਭਰੀ ਸੀ। 15 ਨਵੰਬਰ ਨੂੰ ਭਾਰਤੀ ਸਮੇਂ ਅਨੁਸਾਰ ਤੜਕੇ ਕਰੀਬ 2:52 ਵਜੇ ਇਹ ਵਾਪਸ ਲਾਂਚ ਟਾਵਰ 'ਤੇ ਪਹੁੰਚਿਆ।

'ਚੋਪਸਟਿਕਸ' ਤਕਨੀਕ ਨਾਲ ਕੀਤਾ ਕੈਚ

ਲਾਂਚ ਟਾਵਰ 'ਤੇ ਲਗਾਈਆਂ ਗਈਆਂ ਦੋ ਵੱਡੀਆਂ ਮਸ਼ੀਨੀ ਬਾਹਾਂ, ਜਿਨ੍ਹਾਂ ਨੂੰ 'ਚੋਪਸਟਿਕਸ' (ਮੇਕਾਜ਼ਿਲਾ) ਕਿਹਾ ਜਾਂਦਾ ਹੈ, ਨੇ ਸਪੇਸਕ੍ਰਾਫਟ ਨੂੰ ਹਵਾ ਵਿੱਚ ਹੀ ਫੜ ਕੇ ਲਾਂਚ ਪੈਡ 'ਤੇ ਸੁਰੱਖਿਅਤ ਰੋਕ ਲਿਆ। ਇਸ ਤੋਂ ਪਹਿਲਾਂ ਸਪੇਸਐਕਸ ਆਪਣੇ ਰੋਕੇਟ ਦੇ ਬੂਸਟਰ ਹਿੱਸੇ ਨੂੰ ਇਸ ਤਕਨੀਕ ਨਾਲ ਫੜ ਚੁੱਕੀ ਹੈ, ਪਰ ਪੁਲਾੜ ਤੋਂ ਪਰਤੇ ਸਟਾਰਸ਼ਿਪ ਨੂੰ ਇਸ ਤਰ੍ਹਾਂ ਫੜਨ ਵਿੱਚ ਪਹਿਲੀ ਵਾਰ ਸਫਲਤਾ ਮਿਲੀ ਹੈ।

26 ਸਟਾਰਲਿੰਕ ਸੈਟੇਲਾਈਟ ਕੀਤੇ ਤਾਇਨਾਤ

ਇਸ ਮਿਸ਼ਨ ਦੌਰਾਨ ਸਟਾਰਸ਼ਿਪ ਕਰੀਬ 275 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਿਆ ਅਤੇ ਉੱਥੋਂ ਇੰਟਰਨੈੱਟ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ 26 ਨਵੇਂ ਸਟਾਰਲਿੰਕ ਸੈਟੇਲਾਈਟ ਪੁਲਾੜ ਵਿੱਚ ਛੱਡੇ ਗਏ। ਉਡਾਣ ਦੌਰਾਨ ਸਪੇਸਕ੍ਰਾਫਟ 'ਚ ਲੱਗੇ ਕੈਮਰਿਆਂ ਰਾਹੀਂ ਇਸ ਦੀ ਬਾਹਰੀ ਸਤਹ ਅਤੇ ਸੁਰੱਖਿਆ ਕਵਚ ਦੀਆਂ ਤਸਵੀਰਾਂ ਵੀ ਲਈਆਂ ਗਈਆਂ।

ਇਹ ਵੀ ਪੜ੍ਹੋ : 'ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ': ਬੰਗਲਾਦੇਸ਼ ਨੇ ਕਿਹਾ- ਹੁਣ ਫ਼ੈਸਲਾ ਭਾਰਤ ਦੇ ਹੱਥ

ਬੂਸਟਰ ਮੈਕਸੀਕੋ ਦੀ ਖਾੜੀ 'ਚ ਡਿੱਗਿਆ

ਸਪੇਸਐਕਸ ਦਾ ਮਕਸਦ ਰੋਕੇਟ ਦੇ ਦੋਵਾਂ ਹਿੱਸਿਆਂ ਨੂੰ ਵਾਪਸ ਫੜਨ ਦਾ ਸੀ, ਪਰ ਪਹਿਲਾ ਹਿੱਸਾ (ਬੂਸਟਰ) ਵਾਪਸੀ ਦੌਰਾਨ ਇੰਜਣ ਸਮੇਂ ਤੋਂ ਪਹਿਲਾਂ ਬੰਦ ਹੋਣ ਕਾਰਨ ਮੈਕਸੀਕੋ ਦੀ ਖਾੜੀ ਵਿੱਚ ਜਾ ਡਿੱਗਿਆ। ਕੰਪਨੀ ਦੇ ਇੰਜੀਨੀਅਰ ਇਸ ਖਾਮੀ ਦੀ ਜਾਂਚ ਕਰ ਰਹੇ ਹਨ।

ਪੁਲਾੜ ਯਾਤਰਾ ਦਾ ਖਰਚਾ ਹੋਵੇਗਾ ਘੱਟ

ਬੂਸਟਰ ਦੇ ਡਿੱਗਣ ਦੇ ਬਾਵਜੂਦ Ship 42 ਦੀ ਸੁਰੱਖਿਅਤ ਵਾਪਸੀ ਨੂੰ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਰੋਕੇਟ ਦੀ ਵਾਰ-ਵਾਰ ਵਰਤੋਂ ਸੰਭਵ ਹੋਵੇਗੀ, ਜਿਸ ਨਾਲ ਭਵਿੱਖ ਦੀਆਂ ਪੁਲਾੜ ਯਾਤਰਾਵਾਂ ਦਾ ਖਰਚਾ ਕਾਫੀ ਘਟੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News