ਐਰੀਜ਼ੋਨਾ ''ਚ ਜਹਾਜ਼ ਕਰੈਸ਼, 12 ਸਾਲਾ ਬੱਚੇ ਸਣੇ 5 ਲੋਕਾਂ ਦੀ ਮੌਤ

Thursday, Nov 07, 2024 - 01:23 PM (IST)

ਐਰੀਜ਼ੋਨਾ ''ਚ ਜਹਾਜ਼ ਕਰੈਸ਼, 12 ਸਾਲਾ ਬੱਚੇ ਸਣੇ 5 ਲੋਕਾਂ ਦੀ ਮੌਤ

ਐਰੀਜ਼ੋਨਾ (ਏਜੰਸੀ)- ਫੀਨਿਕਸ ਦੇ ਉਪਨਗਰ ਵਿੱਚ ਇੱਕ ਹਵਾਈ ਅੱਡੇ ਨੇੜੇ ਇੱਕ ਛੋਟਾ ਵਪਾਰਕ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਇੱਕ 12 ਸਾਲਾ ਲੜਕੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 6 ਸੀਟਾਂ ਵਾਲਾ 'ਹੌਂਡਾਜੈੱਟ HA-420 ਜਹਾਜ਼' ਉਟਾਹ ਦੇ ਪ੍ਰੋਵੋ ਵੱਲ ਜਾ ਰਿਹਾ ਸੀ। ਇਸ ਨੇ ਮੰਗਲਵਾਰ ਦੁਪਹਿਰ ਨੂੰ ਮੇਸਾ ਦੇ ਫਾਲਕਨ ਫੀਲਡ ਹਵਾਈ ਅੱਡੇ ਤੋਂ ਉਡਾਣ ਭਰੀ ਸੀ।

ਇਹ ਵੀ ਪੜ੍ਹੋ: ਟਰੰਪ ਪ੍ਰਸ਼ਾਸਨ ਦੌਰਾਨ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਬਣੇ ​​ਰਹਿਣਗੇ ਮਜ਼ਬੂਤ

ਅਧਿਕਾਰੀਆਂ ਮੁਤਾਬਕ ਜਹਾਜ਼ ਹਵਾਈ ਅੱਡੇ ਦੀ ਧਾਤ ਦੀ ਵਾੜ ਨੂੰ ਤੋੜ ਕੇ ਪੱਛਮੀ ਪਾਸੇ ਸੜਕ 'ਤੇ ਜਾ ਰਹੇ ਇਕ ਵਾਹਨ ਨਾਲ ਟਕਰਾ ਗਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ ਉਡਾਣ ਕਿਉਂ ਨਹੀਂ ਭਰ ਸਕਿਆ। 'ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ' ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਤੇ ਮੇਸਾ ਅਧਿਕਾਰੀਆਂ ਦੀ ਮਦਦ ਨਾਲ ਜਾਂਚ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਬੋਲੇ, 'ਮੈਨੂੰ ਕਮਲਾ ਹੈਰਿਸ 'ਤੇ ਮਾਣ ਹੈ'

ਮੇਸਾ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਜਹਾਜ਼ 'ਚ ਸਵਾਰ 5 ਯਾਤਰੀਆਂ 'ਚੋਂ 4 ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਣਪਛਾਤੇ ਪਾਇਲਟ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ। ਜਹਾਜ਼ ਵਿਚ ਸਵਾਰ ਲੋਕਾਂ ਵਿਚ 12 ਸਾਲਾ ਗ੍ਰਾਹਮ ਕਿਮਬਾਲ ਅਤੇ ਉਸ ਦੇ 44 ਸਾਲਾ ਪਿਤਾ ਡਰਿਊ ਕਿਮਬਾਲ ਸ਼ਾਮਲ ਸਨ। 2 ਹੋਰ ਪੀੜਤ ਰਸਟਿਨ ਰੈਂਡਲ (48) ਅਤੇ ਸਪੈਨਸਰ ਲਿੰਡਾਹਲ (43) ਸਨ। ਹਾਦਸੇ ਵਿੱਚ ਇੱਕ ਵਾਹਨ ਚਾਲਕ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ: ਡੋਨਾਲਡ ਟਰੰਪ: ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News