ਬ੍ਰਾਜ਼ੀਲ : ਬਰਫ ਹਟਾਉਣ ਵਾਲੇ ਸਿਸਟਮ ’ਚ ਖਰਾਬੀ ਕਾਰਨ ਜਹਾਜ਼ ਹੋਇਆ ਕਰੈਸ਼

Saturday, Sep 07, 2024 - 07:30 PM (IST)

ਬ੍ਰਾਜ਼ੀਲ : ਬਰਫ ਹਟਾਉਣ ਵਾਲੇ ਸਿਸਟਮ ’ਚ ਖਰਾਬੀ ਕਾਰਨ ਜਹਾਜ਼ ਹੋਇਆ ਕਰੈਸ਼

ਇੰਟਰਨੈਸ਼ਨਲ ਡੈਸਕ - ਪਿਛਲੇ ਮਹੀਨੇ ਬ੍ਰਾਜ਼ੀਲ 'ਚ ਕ੍ਰੈਸ਼ ਹੋਏ ਜਹਾਜ਼ ਦੇ ਪਾਇਲਟ ਨੇ ਖੰਭਿਆਂ ਤੋਂ ਬਰਫ ਹਟਾਉਣ ਦੇ ਸਿਸਟਮ 'ਚ ਖਰਾਬੀ ਦੀ ਸੂਚਨਾ ਦਿੱਤੀ ਸੀ, ਇਹ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ 'ਚ ਕਹੀ ਗਈ ਹੈ। 9 ਅਗਸਤ ਨੂੰ, ਪਰਾਨਾ ਸੂਬੇ ਦੇ ਕਾਸਕੇਵਲ ਤੋਂ ਸਾਓ ਪੌਲੋ ਦੇ ਗੁਆਰੁਲਹੋਸ ਲਈ ਉਡਾਣ ਭਰਨ ਵਾਲਾ ਇਕ ਜਹਾਜ਼ ਵਿਨਹੇਡੋ ’ਚ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਸਵਾਰ ਸਾਰੇ 62 ਲੋਕ ਮਾਰੇ ਗਏ।

ਇਹ ਵੀ ਪੜ੍ਹੋ -  ਚਮਕ ਗਈ ਪਾਕਿਸਤਾਨ ਦੀ ਕਿਸਮਤ , ਬਹੁਤ ਜ਼ਿਆਦਾ ਮਿਲਿਆ ਤੇਲ ਅਤੇ ਗੈਸ ਭੰਡਾਰ

ਜਾਂਚਕਰਤਾਵਾਂ ਨੇ ਹਾਦਸੇ ਦੇ ਮੁੱਖ ਕਾਰਨ ਵਜੋਂ ਬਰਫ ਹਟਾਉਣ ਪ੍ਰਣਾਲੀ ਦੀ ਖਰਾਬੀ ਦੀ ਪਛਾਣ ਨਹੀਂ ਕੀਤੀ ਅਤੇ ਕਿਹਾ ਕਿ ਅਸਲ ਕਾਰਨ ਦੀ ਪੁਸ਼ਟੀ ਕਰਨ ਲਈ ਹੋਰ ਜਾਂਚ ਦੀ ਲੋੜ ਹੈ ਪਰ ਉਨ੍ਹਾਂ ਦੀ ਰਿਪੋਰਟ ਹਵਾਬਾਜ਼ੀ ਮਾਹਿਰਾਂ ਦੀ ਇਸ ਧਾਰਨਾ ਨੂੰ ਪ੍ਰਮਾਣਿਤ ਕਰਦੀ ਹੈ ਕਿ ਇਹ ਹਾਦਸਾ ਹਵਾਈ ਜਹਾਜ਼ ਦੇ ਖੰਭਿਆਂ 'ਤੇ ਬਰਫ਼ ਦੇ ਜਮ੍ਹਾਂ ਹੋਣ ਅਤੇ ਬਰਫ਼ ਨੂੰ ਹਟਾਉਣ ਲਈ 'ਡੀ-ਆਈਸਿੰਗ ਪ੍ਰਣਾਲੀ' ਦੀ ਅਸਫਲਤਾ ਕਾਰਨ ਵਾਪਰਿਆ ਹੈ। ਹਾਦਸੇ  ਵਾਲੇ ਦਿਨ ਮੌਸਮ ਦੀ ਭਵਿੱਖਬਾਣੀ ਦੀ ਰਿਪੋਰਟ ’ਚ ਵੀ ਉਸ ਖੇਤਰ ’ਚ ਬਰਫ਼ ਦੀ ਭਵਿੱਖਬਾਣੀ ਕੀਤੀ ਗਈ ਸੀ ਜਿੱਥੇ ਜਹਾਜ਼ ਕਰੈਸ਼ ਹੋਇਆ ਸੀ।

ਇਹ ਵੀ ਪੜ੍ਹੋ ਪਾਕਿ 'ਚ ਲੋੜੀਂਦੇ ਡਾਕੂਆਂ ਨੇ ਸ਼ੁਰੂ ਕੀਤੇ ਆਪਣੇ ਯੂ-ਟਿਊਬ ਚੈਨਲ

ਮਿਲੀ ਜਾਣਕਾਰੀ ਅਨੁਸਾਰ ਬ੍ਰਾਜ਼ੀਲ ਏਅਰ ਫੋਰਸ ਦੇ ਸੈਂਟਰ ਫਾਰ ਦਿ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਸ਼ਨ ਆਫ ਏਅਰ ਐਕਸੀਡੈਂਟਸ ਦੇ ਜਾਂਚਕਰਤਾ ਪਾਓਲੋ ਫਰੇਸ ਨੇ ਬ੍ਰਾਜ਼ੀਲ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਦੇ ਕਾਕਪਿਟ ’ਚ ਸਥਾਪਿਤ ਇਕ ਵੌਇਸ ਰਿਕਾਰਡਰ 'ਤੇ ਰਿਕਾਰਡ ਕੀਤੇ ਗਏ ਆਡੀਓ ਤੋਂ ਪਤਾ ਚੱਲਦਾ ਹੈ ਕਿ ਪਾਇਲਟ ਨੇ ਖੰਭਿਆਂ 'ਤੇ ਆਈਸਿੰਗ ਦੀ ਆਵਾਜ਼ ਸੁਣੀ ਸੀ ਅਤੇ 'ਡੀ.-'ਆਈਸਿੰਗ ਸਿਸਟਮ' ਬਰਫ਼ ਹਟਾਉਣ ’ਚ ਅਸਫਲ ਹੋਣ ਦੇ ਸੰਕੇਤ ਮਿਲੇ ਹਨ। ਫਰੇਸ ਅਨੁਸਾਰ, ਕਰੈਸ਼ ਤੋਂ ਦੋ ਮਿੰਟ ਪਹਿਲਾਂ ਸਹਿ-ਪਾਇਲਟ ਨੇ ਕਿਹਾ, "ਬਹੁਤ ਜ਼ਿਆਦਾ ਬਰਫ।" ਜਹਾਜ਼ ਦੇ ਡੇਟਾ ਰਿਕਾਰਡਰ ਨੇ ਇਹ ਵੀ ਸੰਕੇਤ ਦਿੱਤਾ ਕਿ ਖੰਭਾਂ 'ਤੇ ਬਰਫ਼ ਨੂੰ ਬਣਨ ਤੋਂ ਰੋਕਣ ਲਈ ਜ਼ਿੰਮੇਵਾਰ ਡੀ-ਆਈਸਿੰਗ ਪ੍ਰਣਾਲੀ ਕਈ ਵਾਰ ਚਾਲੂ ਅਤੇ ਬੰਦ ਹੋ ਗਈ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sunaina

Content Editor

Related News