ਹਾਈਵੇਅ 'ਤੇ ਚੱਲਦੀਆਂ ਕਾਰਾਂ ਨਾਲ ਟਕਰਾਇਆ ਜਹਾਜ਼,10 ਲੋਕਾਂ ਦੀ ਦਰਦਨਾਕ ਮੌਤ
Friday, Aug 18, 2023 - 11:38 AM (IST)
ਕੁਆਲਾਲੰਪੁਰ- ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਬਾਹਰਵਾਰ ਵੀਰਵਾਰ ਨੂੰ ਇਕ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਦੌਰਾਨ ਇਕ ਛੋਟਾ ਨਿੱਜੀ ਜੈੱਟ ਦੇ ਮੋਟਰਸਾਈਕਲ ਅਤੇ ਕਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਥੋਂ ਲੰਘ ਰਹੇ ਦੋ ਮੋਟਰਸਾਈਕਲ ਸਵਾਰਾਂ ਦੀ ਵੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੀਚਕ੍ਰਾਫਟ ਮਾਡਲ 390 (ਪ੍ਰੀਮੀਅਰ 1) ਜਹਾਜ਼ 'ਚ ਛੇ ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ। ਇਹ ਜਹਾਜ਼ ਦੁਪਹਿਰ ਕਰੀਬ 2 ਵਜੇ ਐਲਮੀਨਾ ਟਾਊਨਸ਼ਿਪ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਹਲਕਾ ਪ੍ਰਾਈਵੇਟ ਬਿਜ਼ਨਸ ਜੈੱਟ ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾਂ ਹਾਈਵੇਅ 'ਤੇ ਕ੍ਰੈਸ਼ ਹੋ ਗਿਆ। ਸੇਲਾਂਗੋਰ ਪੁਲਸ ਮੁਖੀ ਹੁਸੈਨ ਉਮਰ ਖਾਨ ਨੇ ਮੀਡੀਆ ਨੂੰ ਦੱਸਿਆ ਕਿ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ ਅਤੇ ਹਾਈਵੇਅ 'ਤੇ ਇਕ ਮੋਟਰਸਾਈਕਲ ਅਤੇ ਇਕ ਕਾਰ ਨਾਲ ਟਕਰਾ ਗਿਆ। ਹੁਸੈਨ ਉਮਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਐਮਰਜੈਂਸੀ ਨਹੀਂ ਸੀ ਅਤੇ ਜਹਾਜ਼ ਨੂੰ ਲੈਂਡ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ। ਹਾਦਸੇ ਤੋਂ ਬਾਅਦ ਪੁਲਸ ਅਤੇ ਬਚਾਅ ਕਰਮਚਾਰੀਆਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਮਲੇਸ਼ੀਆ ਦੀ ਸਿਵਲ ਐਵੀਏਸ਼ਨ ਅਥਾਰਟੀ (ਸੀਏਏਐਮ) ਨੇ ਕਿਹਾ ਕਿ ਫਲਾਈਟ ਲੰਗਕਾਵੀ ਟਾਪੂ ਤੋਂ ਰਵਾਨਾ ਹੋਈ ਸੀ ਅਤੇ ਰਾਜਧਾਨੀ ਕੁਆਲਾਲੰਪੁਰ ਨੇੜੇ ਸੇਲਾਂਗੋਰ ਦੇ ਸੁਲਤਾਨ ਅਬਦੁਲ ਅਜ਼ੀਜ਼ ਸ਼ਾਹ ਹਵਾਈ ਅੱਡੇ 'ਤੇ ਉਤਰਨ ਵਾਲੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਪਟੀਸ਼ਨ ਕੀਤੀ ਖਾਰਜ, ਜਲਦ ਹੋਵੇਗੀ ਭਾਰਤ ਵਾਪਸੀ
ਸੀਏਏਐਮ ਦੇ ਮੁੱਖ ਕਾਰਜਕਾਰੀ ਨੌਰਾਜ਼ਮਾਨ ਮਹਿਮੂਦ ਨੇ ਕਿਹਾ ਕਿ ਜਹਾਜ਼ ਨੇ ਦੁਪਹਿਰ 2:47 ਵਜੇ ਸੁਬਾਂਗ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਪਹਿਲਾ ਸੰਪਰਕ ਕੀਤਾ ਅਤੇ ਦੁਪਹਿਰ 2:48 ਵਜੇ ਲੈਂਡਿੰਗ ਲਈ ਮਨਜ਼ੂਰੀ ਦਿੱਤੀ ਗਈ। ਉਸ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਦੁਪਹਿਰ 2:51 ਵਜੇ ਸੁਬਾਂਗ ਏਅਰ ਟ੍ਰੈਫਿਕ ਕੰਟਰੋਲ ਟਾਵਰ ਨੇ ਹਾਦਸੇ ਵਾਲੀ ਥਾਂ ਤੋਂ ਧੂੰਆਂ ਨਿਕਲਦਾ ਦੇਖਿਆ, ਪਰ ਇਸ ਵਿਚਕਾਰ ਜਹਾਜ਼ ਨੂੰ ਕੋਈ ਐਮਰਜੈਂਸੀ ਕਾਲ ਨਹੀਂ ਕੀਤੀ ਗਈ।’ ਸੀਏਏਐਮ ਨੇ ਕਿਹਾ ਕਿ ਇਹ ਉਡਾਣ ਮਲੇਸ਼ੀਆ ਦੀ ਪ੍ਰਾਈਵੇਟ ਜੈੱਟ ਸੇਵਾ ਦੁਆਰਾ ਚਲਾਈ ਗਈ ਸੀ। ਕੰਪਨੀ Jet. Valet Sdn Bhd. ਜੈੱਟ ਵੈਲੇਟ ਨੇ ਇਸ ਮਾਮਲੇ 'ਤੇ ਜਾਣਕਾਰੀ ਲਈ ਮੀਡੀਆ ਦੀਆਂ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ। ਫਿਲਹਾਲ ਸਥਾਨਕ ਮੀਡੀਆ ਨੇ ਕੰਪਨੀ ਦੇ ਹਵਾਲੇ ਨਾਲ ਕਿਹਾ ਹੈ ਕਿ ਉਹ ਜਾਂਚ 'ਚ ਅਧਿਕਾਰੀਆਂ ਨਾਲ ਸਹਿਯੋਗ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।