ਘੱਟ ਮਿਲੀ ਟਿੱਪ, ਪੀਜ਼ਾ ਡਿਲੀਵਰੀ ਗਰਲ ਨੇ ਗਰਭਵਤੀ ਮਹਿਲਾ ਨੂੰ ਚਾਕੂਆਂ ਨਾਲ ਵਿੰਨ੍ਹਿਆ

Friday, Dec 27, 2024 - 02:31 PM (IST)

ਘੱਟ ਮਿਲੀ ਟਿੱਪ, ਪੀਜ਼ਾ ਡਿਲੀਵਰੀ ਗਰਲ ਨੇ ਗਰਭਵਤੀ ਮਹਿਲਾ ਨੂੰ ਚਾਕੂਆਂ ਨਾਲ ਵਿੰਨ੍ਹਿਆ

ਫਲੋਰੀਡਾ- ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਪੀਜ਼ਾ ਡਿਲੀਵਰੀ ਗਰਲ ਨੂੰ ਇੱਕ ਗਰਭਵਤੀ ਔਰਤ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਪੀਜ਼ਾ ਡਿਲੀਵਰੀ ਗਰਲ ਗਰਭਵਤੀ ਗਾਹਕ ਤੋਂ ਮਿਲੀ 2 ਡਾਲਰ ਦੀ ਟਿੱਪ ਤੋਂ ਇੰਨੀ ਨਾਰਾਜ਼ ਹੋ ਗਈ ਕਿ ਉਸ ਨੇ ਮਹਿਲਾ 'ਤੇ ਇਕ ਦਰਜਨ ਤੋਂ ਜ਼ਿਆਦਾ ਵਾਰ ਚਾਕੂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਇਸ ਹਮਲੇ 'ਚ ਗਰਭਵਤੀ ਮਹਿਲਾ ਬੱਚ ਗਈ। ਦੋਸ਼ੀ ਦੀ ਪਛਾਣ 22 ਸਾਲਾ ਬ੍ਰਾਇਨਾ ਅਲਵੇਲੋ ਦੇ ਰੂਪ ਵਿਚ ਹੋਈ ਹੈ। 

ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਐਲਾਨ ਹੋਈਆਂ ਇਹ ਛੁੱਟੀਆਂ

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਪਣੇ ਪ੍ਰੇਮੀ ਅਤੇ 5 ਸਾਲਾ ਧੀ ਨਾਲ ਮੋਟਲ 'ਤੇ ਜਨਮਦਿਨ ਮਨਾ ਰਹੀ ਸੀ ਅਤੇ ਉਸ ਨੇ ਪੀਜ਼ਾ ਆਰਡਰ ਕੀਤਾ। ਮਹਿਲਾ ਨੇ ਡਿਲੀਵਰੀ ਗਰਲ ਨੂੰ 33 ਡਾਲਰ ਦੇ ਪੀਜ਼ਾ ਆਰਡਰ ਦੇ ਬਾਅਦ ਇਕ ਛੋਟੀ ਜਿਹੀ ਟਿੱਪ ਦਿੱਤੀ। ਓਸੀਓਲਾ ਕਾਉਂਟੀ ਸ਼ੈਰਿਫ ਦੇ ਦਫਤਰ ਮੁਤਾਬਕ ਡਿਲੀਵਰੀ ਗਰਲ ਅਲਵੇਲੋ ਨੂੰ ਇਹ ਗੱਲ ਪਸੰਦ ਨਾ ਆਈ ਅਤੇ ਉਹ ਬਾਅਦ ਵਿਚ ਆਪਣੇ ਇਕ ਨਕਾਬਪੋਸ਼ ਦੋਸਤ ਨਾਲ ਚਾਕੂ ਨਾਲ ਲੈਸ ਹੋ ਕੇ ਵਾਪਸ ਮੋਟਲ 'ਤੇ ਆਈ ਅਤੇ ਦੋਵਾਂ ਨੇ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅਲਵੇਲੋ ਨੇ ਕਥਿਤ ਤੌਰ 'ਤੇ ਪੀੜਤਾ 'ਤੇ 14 ਵਾਰ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਦੋਵੇਂ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤਾ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਦੇ ਸਾਬਕਾ PM ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ

ਸੁਰੱਖਿਆ ਕੈਮਰੇ ਦੀ ਫੁਟੇਜ ਵਿਚ ਅਲਵੇਲੋ ਨੂੰ ਲਾਲ ਟੋਇਟਾ ਕਾਰ ਵਿਚ ਰਾਤ 10 ਵਜੇ ਦੇ ਆਸ-ਪਾਸ ਪੀਜ਼ਾ ਡਿਲੀਵਰੀ ਲਈ ਪਾਰਕਿੰਗ ਵਿਚ ਆਉਂਦੇ ਦੇਖਿਆ ਗਿਆ ਅਤੇ ਇਸ ਤੋਂ ਕਰੀਬ 90 ਮਿੰਟ ਬਾਅਦ ਉਸ ਨੂੰ ਆਪਣੇ ਇਕ ਨਕਾਬਪੋਸ਼ ਸਾਥੀ ਨਾਲ ਵਾਪਸ ਆਉਂਦੇ ਦੇਖਿਆ ਗਿਆ। ਪੀਜ਼ਾ ਚੇਨ ਦੇ ਮਾਲਕ ਨੇ ਇਸ ਮਾਮਲੇ 'ਤੇ ਦੁੱਖ ਪ੍ਰਗਟ ਕਰਦਿਆਂ ਮੁਆਫੀ ਮੰਗੀ ਹੈ। ਕੰਪਨੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਜਾਰੀ ਰਹਿਣ ਤੱਕ ਉਹ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਗਾਹਕਾਂ ਅਤੇ ਟੀਮ ਦੇ ਮੈਂਬਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਹਮੇਸ਼ਾ ਸਾਡੀ ਤਰਜੀਹ ਰਹੀ ਹੈ।"

ਇਹ ਵੀ ਪੜ੍ਹੋ: ਚੋਣਾਂ ਮਗਰੋਂ ਹੋਈ ਹਿੰਸਾ, ਜੇਲ੍ਹ 'ਚੋਂ ਭੱਜ ਗਏ 6 ਹਜ਼ਾਰ ਕੈਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News