ਡਾਕਟਰਾਂ ਦਾ ਕਮਾਲ, ਸੂਰ ਦੇ ਗੁਰਦੇ ਨਾਲ ''ਸੁਪਰਵੂਮੈਨ'' 61 ਦਿਨਾਂ ਬਾਅਦ ਵੀ ਤੰਦਰੁਸਤ

Tuesday, Jan 28, 2025 - 10:52 AM (IST)

ਡਾਕਟਰਾਂ ਦਾ ਕਮਾਲ, ਸੂਰ ਦੇ ਗੁਰਦੇ ਨਾਲ ''ਸੁਪਰਵੂਮੈਨ'' 61 ਦਿਨਾਂ ਬਾਅਦ ਵੀ ਤੰਦਰੁਸਤ

ਨਿਊਯਾਰਕ- ਅਮਰੀਕਾ ਦੇ ਅਲਾਬਾਮਾ ਦੀ ਟੂਵਾਨਾ ਲੂਨੀ ਵਿਚ ਡਾਕਟਰਾਂ ਨੇ ਸੂਰ ਦਾ ਗੁਰਦਾ ਟਰਾਂਸਪਲਾਂਟ ਕੀਤਾ ਸੀ। ਹੁਣ ਉਹ ਸੂਰ ਦੇ ਗੁਰਦੇ ਨਾਲ ਰਹਿਣ ਵਾਲੀ ਸਭ ਤੋਂ ਲੰਬੀ ਤੰਦਰੁਸਤ ਵਿਅਕਤੀ ਬਣ ਗਈ ਹੈ। 53 ਸਾਲਾ ਲੂਨੀ ਨਵੰਬਰ 2024 ਵਿੱਚ ਟਰਾਂਸਪਲਾਂਟ ਤੋਂ ਬਾਅਦ 61 ਦਿਨਾਂ ਤੋਂ ਇਸ ਗੁਰਦੇ ਨਾਲ ਜੀਅ ਰਹੀ ਹੈ। ਉਸ ਦੀ ਸਿਹਤ ਵੀ ਠੀਕ ਹੈ। ਆਪਣੇ ਆਪ ਨੂੰ 'ਸੁਪਰ ਵੂਮੈਨ' ਕਹਾਉਣ ਵਾਲੀ ਲੂਨੀ ਨਿਊਯਾਰਕ ਦੀਆਂ ਸੜਕਾਂ 'ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲੋਂ ਤੇਜ਼ ਚੱਲਦੀ ਹੈ। ਉਹ ਵਿਗਿਆਨੀਆਂ ਅਤੇ ਡਾਕਟਰਾਂ ਲਈ ਇੱਕ ਵੱਡੀ ਉਮੀਦ ਬਣ ਗਈ ਹੈ। 

ਡਾਕਟਰ ਸੂਰਾਂਂ ਨੂੰ ਜੈਨੇਟਿਕਲੀ ਇਸ ਤਰ੍ਹਾਂ ਸੋਧ ਰਹੇ ਹਨ ਕਿ ਉਨ੍ਹਾਂ ਦੇ ਅੰਗ ਮਨੁੱਖੀ ਸਰੀਰ ਨਾਲ ਮੇਲ ਖਾ ਸਕਣ। ਇਸ ਪ੍ਰਕਿਰਿਆ ਨੂੰ 'ਜ਼ੇਨੋਟ੍ਰਾਂਸਪਲਾਂਟੇਸ਼ਨ' ਕਿਹਾ ਜਾਂਦਾ ਹੈ। ਲੂਨੀ ਨੇ 1999 ਵਿੱਚ ਆਪਣੀ ਮਾਂ ਨੂੰ ਇੱਕ ਗੁਰਦਾ ਦਾਨ ਕੀਤਾ ਸੀ। ਕੁਝ ਸਾਲਾਂ ਬਾਅਦ ਹਾਈ ਬਲੱਡ ਪ੍ਰੈਸ਼ਰ ਨੇ ਉਸਦੀ ਦੂਜੀ ਕਿਡਨੀ ਨੂੰ ਨੁਕਸਾਨ ਪਹੁੰਚਾਇਆ। ਇਸ ਨੇ 2016 ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਲੂਨੀ ਅੱਠ ਸਾਲਾਂ ਤੱਕ ਡਾਇਲਸਿਸ 'ਤੇ ਰਹੀ। 25 ਨਵੰਬਰ, 2024 ਨੂੰ ਨਿਊਯਾਰਕ ਦੇ NYU ਲੈਂਗੋਨ ਹਸਪਤਾਲ ਵਿੱਚ ਲੂਨੀ ਵਿਚ ਇੱਕ ਸੂਰ ਦਾ ਗੁਰਦਾ ਟ੍ਰਾਂਸਪਲਾਂਟ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-Trump ਦਾ ਟਰਾਂਸਜੈਂਡਰ ਭਾਈਚਾਰੇ ਨੂੰ ਝਟਕਾ, ਹੁਣ ਇਸ ਆਦੇਸ਼ 'ਤੇ ਕੀਤੇ ਦਸਤਖ਼ਤ

ਬਿਹਤਰੀ ਲਈ 10 ਜੈਨੇਟਿਕ ਬਦਲਾਅ

ਸੱਤ ਘੰਟੇ ਦੇ ਲੰਬੇ ਆਪਰੇਸ਼ਨ ਦੌਰਾਨ ਟੂਵਾਨਾ ਲੂਨੀ ਵਿੱਚ ਟਰਾਂਸਪਲਾਂਟ ਕੀਤੇ ਗਏ ਗੁਰਦੇ ਨੂੰ ਵਰਜੀਨੀਆ ਦੀ ਇੱਕ ਬਾਇਓਟੈਕ ਕੰਪਨੀ ਰੀਵੀਵਿਕੋਰ ਦੁਆਰਾ ਤਿਆਰ ਕੀਤਾ ਗਿਆ ਸੀ।  ਸੂਰ ਦੇ ਇਸ ਗੁਰਦੇ ਵਿੱਚ 10 ਜੈਨੇਟਿਕ ਬਦਲਾਅ ਕੀਤੇ ਗਏ ਤਾਂ ਜੋ ਇਹ ਇਨਸਾਨ ਦੇ ਸਰੀਰ ਵਿਚ ਬਿਹਤਰ ਢੰਗ ਨਾਲ ਕੰਮ ਕਰ ਸਕੇ। ਆਪਰੇਸ਼ਨ ਦੇ 11 ਦਿਨ ਬਾਅਦ ਲੂਨੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਨਹੀਂ ਬਚ ਸਕੇ ਸਨ ਦੋ ਮਰੀਜ਼

ਲੂਨੀ ਤੋਂ ਪਹਿਲਾਂ ਦੋ ਹੋਰ ਲੋਕਾਂ ਵਿਚ ਸੂਰ ਦੇ ਗੁਰਦੇ ਟਰਾਂਸਪਲਾਂਟ ਕੀਤੇ ਗਏ ਸਨ, ਪਰ ਉਹ ਜ਼ਿਆਦਾ ਦੇਰ ਤੱਕ ਜੀ ਨਹੀਂ ਸਕੇ। ਟਰਾਂਸਪਲਾਂਟ ਤੋਂ ਦੋ ਮਹੀਨੇ ਬਾਅਦ ਪਹਿਲੇ ਮਰੀਜ਼ ਰਿਕ ਸਲੇਮਨ ਦੀ ਮੌਤ ਹੋ ਗਈ। ਦੂਜੀ ਮਰੀਜ਼ ਲੀਜ਼ਾ ਪਿਸਾਨੋ 47 ਦਿਨ ਜਿਉਂਦੀ ਰਹੀ। ਨਿਊਯਾਰਕ ਯੂਨੀਵਰਸਿਟੀ ਹਸਪਤਾਲ ਨੇ 2023 ਵਿੱਚ ਇੱਕ ਮਰੇ ਹੋਏ ਵਿਅਕਤੀ ਦੇ ਸਰੀਰ ਵਿੱਚ ਇੱਕ ਸੂਰ ਦਾ ਗੁਰਦਾ ਟ੍ਰਾਂਸਪਲਾਂਟ ਕੀਤਾ ਸੀ। ਉਸ ਗੁਰਦੇ ਨੇ 61 ਦਿਨਾਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News