ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ

Saturday, Sep 03, 2022 - 07:40 PM (IST)

ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ

ਟੁਪੇਲੋ-ਮਿਸਿਸਿਪੀ ਦੇ ਟੁਪੇਲੋ ਦੇ ਉੱਪਰ ਚੱਕਰ ਲੱਗਾ ਰਹੇ ਇਕ ਛੋਟੇ ਜਹਾਜ਼ ਦੇ ਪਾਇਲਟ ਨੇ ਸ਼ਨੀਵਾਰ ਸਵੇਰੇ ਜਹਾਜ਼ ਨੂੰ ਵਾਲਮਾਰਟ ਸਟੋਰ ਨਾਲ ਟਕਰਾਉਣ ਦੀ ਧਮਕੀ ਦਿੱਤੀ। ਟੁਪੇਲੋ ਪੁਲਸ ਵਿਭਾਗ ਨੇ ਕਿਹਾ ਕਿ ਵਾਲਮਾਰਟ ਅਤੇ ਨੇੜੇ ਦੇ ਇਕ ਸਟੋਰ ਨੂੰ ਖਾਲ੍ਹੀ ਕਰਵਾ ਦਿੱਤਾ ਗਿਆ ਹੈ।

 ਇਹ ਵੀ ਪੜ੍ਹੋ : ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1208 ਹੋਈ

ਇਸ ਨੇ ਕਿਹਾ ਕਿ ਜਹਾਜ਼ ਨੇ ਲਗਭਗ 5 ਵਜੇ ਦੇ ਕਰੀਬ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਤਿੰਨ ਘੰਟਿਆਂ ਤੋਂ ਜ਼ਿਆਦਾ ਸਮੇਂ ਬਾਅਦ ਵੀ ਹਵਾ 'ਚ ਹੈ। ਪੁਲਸ ਨੇ ਕਿਹਾ ਕਿ ਉਸ ਨੇ ਸਿੱਧੇ ਪਾਇਲਟ ਨਾਲ ਸੰਪਰਕ ਕੀਤਾ ਹੈ। ਇਸ ਨੇ ਕਿਹਾ ਕਿ ਨਾਗਰਿਕਾਂ ਨੂੰ ਉਸ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਹਵਾਈ ਜਹਾਜ਼ ਨਾਲ ਖਤਰੇ ਦਾ ਖੇਤਰ ਟੁਪੇਲੋ ਤੋਂ ਵੀ ਬਹੁਤ ਵੱਡਾ ਹੈ।

 ਇਹ ਵੀ ਪੜ੍ਹੋ : ਇਜ਼ਰਾਈਲ ਹਮਲੇ 'ਚ ਸੀਰੀਆ ਦਾ ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ : ਵਿਦੇਸ਼ ਮੰਤਰਾਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News