ਫਿਲੀਪੀਨਜ਼ ''ਚ ਭੂਚਾਲ ਨੇ ਮਚਾਈ ਦਹਿਸ਼ਤ ! ਹੁਣ ਤੱਕ 72 ਲੋਕਾਂ ਦੀ ਗਈ ਜਾਨ
Thursday, Oct 02, 2025 - 03:26 PM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਫਿਲੀਪੀਨਜ਼ 'ਚ ਆਏ 6.9 ਤੀਬਰਤਾ ਦੇ ਭੂਚਾਲ ਕਾਰਨ ਉੱਥੇ ਭਾਰੀ ਤਬਾਹੀ ਮਚੀ ਹੈ। ਸੈਂਕੜੇ ਇਮਾਰਤਾਂ ਜਿੱਥੇ ਢਹਿ-ਢੇਰੀ ਹੋ ਗਈਆਂ ਹਨ, ਉੱਥੇ ਹੀ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਭੂਚਾਲ ਕਾਰਨ ਹੁਣ ਤੱਕ 72 ਲੋਕਾਂ ਦੀ ਜਾਨ ਚਲੀ ਗਈ ਹੈ।
ਇਸ ਭੂਚਾਲ ਕਾਰਨ ਦੇਸ਼ ਦੇ ਸੇਬੂ ਪ੍ਰਾਂਤ ਦੇ ਬੋਗੋ ਸ਼ਹਿਰ ਤੇ ਆਸ-ਪਾਸ ਦੇ ਕਈ ਇਲਾਕਿਆਂ 'ਚ ਭਾਰੀ ਤਬਾਹੀ ਮਚੀ ਹੈ, ਜਿੱਥੇ ਕਈ ਮਕਾਨ, ਨਾਈਟ ਕਲੱਬ ਤੇ ਹੋਰ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਤੇ ਮਲਬੇ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਹਨ।
ਇਹ ਵੀ ਪੜ੍ਹੋ- ਪੁੱਤ ਤੋਂ ਬਿਨਾਂ ਹੀ ਡਿਪੋਰਟ ਹੋਣਗੇ ਮਾਂ-ਪਿਓ ! ਆਸਟ੍ਰੇਲੀਆ 'ਚ ਪੰਜਾਬੀ ਪਰਿਵਾਰ 'ਤੇ ਡਿੱਗੀ ਗਾਜ
ਦੱਸ ਦੇਈਏ ਕਿ ਇਸ ਭੂਚਾਲ ਦਾ ਕੇਂਦਰ ਬੋਗੋ ਤੋਂ ਲਗਭਗ 19 ਕਿਲੋਮੀਟਰ ਉੱਤਰ-ਪੂਰਬ 'ਚ ਰਿਹਾ, ਜਿਸ ਦੀ ਡੂੰਘਾਈ 5 ਕਿੱਲੋਮੀਟਰ ਰਹੀ। ਭੂਚਾਲ ਮਗਰੋਂ ਉੱਥੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ, ਜਿਸ ਕਾਰਨ ਲੋਕਾਂ ਨੂੰ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸੁਰੱਖਿਆ ਕਾਰਨਾਂ ਕਾਰਨ ਸਕੂਲ ਤੇ ਸਰਕਾਰੀ ਦਫ਼ਤਰ ਵੀ ਬੰਦ ਕਰ ਦਿੱਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e