ਕੋਵਿਡ-19 ਦਾ ਕਹਿਰ, ਫਿਲੀਪੀਨਜ਼ ''ਚ 23 ਦਿਨਾਂ ਦੀ ਬੱਚੀ ਦੀ ਮੌਤ

Friday, Apr 10, 2020 - 05:41 PM (IST)

ਕੋਵਿਡ-19 ਦਾ ਕਹਿਰ, ਫਿਲੀਪੀਨਜ਼ ''ਚ 23 ਦਿਨਾਂ ਦੀ ਬੱਚੀ ਦੀ ਮੌਤ

ਮਨੀਲਾ (ਭਾਸ਼ਾ): ਫਿਲੀਪੀਨਜ਼ ਵਿਚ ਕੋਵਿਡ-19 ਦੀ ਸ਼ਿਕਾਰ 23 ਦਿਨਾਂ ਦੀ ਇਕ ਬੱਚੀ ਨੇ ਦਮ ਤੋੜ ਦਿੱਤਾ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਈਫੇ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਜਾਨਲੇਵਾ ਕੋਵਿਡ-19 ਕਾਰਨ ਸਭ ਤੋਂ ਛੋਟੀ ਉਮਰ ਦੀ ਨਵਜੰਮੀ ਬੱਚੀ ਦੀ ਮੌਤ 5 ਅਪ੍ਰੈਲ ਨੂੰ ਲੀਪਾ ਵਿਚ ਹੋਈ ਜੋ ਫਿਲੀਪੀਨਜ਼ ਵਿਚ ਮਨੀਲਾ ਤੋਂ 70 ਕਿਲੋਮੀਟਰ ਦੱਖਣ ਵਿਚ ਸਥਿਤ ਇਕ ਸ਼ਹਿਰ ਹੈ। ਭਾਵੇਂਕਿ ਵੀਰਵਾਰ ਤੱਕ ਵਾਇਰਸ ਦੇ ਟੈਸਟ ਦੇ ਨਤੀਜਿਆਂ ਦਾ ਪਤਾ ਨਹੀਂ ਲੱਗ ਸਕਿਆ ਸੀ।

ਇਸ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਸਮੇਂ ਤੋਂ ਪਹਿਲਾਂ ਜਨਮੀ 4 ਦਿਨ ਦੀ ਬੱਚੀ, ਜੋ ਟੈਸਟ ਵਿਚ ਕੋਰੋਨਾ ਪੌਜੀਟਿਵ ਪਾਈ ਗਈ ਸੀ ਉਸ ਦੀ ਬੁੱਧਵਾਰ ਨੂੰ ਬ੍ਰਾਜ਼ੀਲ ਵਿਚ ਸਾਹ ਲੈਣ ਵਿਚ ਮੁਸ਼ਕਲ ਹੋਣ ਕਾਰਨ ਮੌਤ ਹੋ ਗਈ। ਜਦਕਿ ਬੋਲੀਵੀਆ ਵਿਚ ਵਾਇਰਸ ਨਾਲ ਪੀੜਤ ਇਕ 5 ਮਹੀਨੇ ਦੀ ਬੱਚੀ ਦੀ ਇਕ ਹਫਤੇ ਤੱਕ ਆਈ.ਸੀ.ਯੂ. ਵਿਚ ਰਹਿਣ ਮਗਰੋਂ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਵਿਡ-19 ਦੇ 42 ਨਵੇਂ ਮਾਮਲੇ, ਕੁੱਲ ਗਿਣਤੀ 81,000 ਦੇ ਪਾਰ

ਫਿਲੀਪੀਨਜ਼ ਸਿਹਤ ਵਿਭਾਗ ਨੇ ਹਾਲੇ ਤੱਕ ਆਪਣੇ ਦੈਨਿਕ ਬੁਲੇਟਿਨ ਵਿਚ ਲੀਪਾ ਬੱਚੀ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।ਜਿਸ ਵਿਰ ਵੀਰਵਾਰ ਰਾਤ ਨੂੰ 203 ਮੌਤਾਂ ਅਤੇ 124 ਬਰਾਮਦ ਮਰੀਜ਼ਾਂ ਦੇ ਨਾਲ ਕੋਵਿਡ-19 ਦੇ 4,076 ਮਾਮਲੇ ਦਰਜ ਕੀਤੇ ਗਏ। ਫਿਲੀਪੀਨਜ਼ ਦੇ ਸਾਰੇ ਸੂਬਿਆਂ ਵਿਚੋਂ ਕੋਵਿਡ-19 ਦੇ ਮਾਮਲੇ ਸਾਮਹਣੇ ਆਏ ਹਨ। ਦੇਸ਼ ਦੇ ਰਾਸ਼ਟਪਤੀ ਰੋਡਰੀਗੋ ਦੁਤਰੇਤੇ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸੋਮਵਾਰ ਨੂੰ ਲੱਗਭਗ 57 ਮਿਲੀਅਨ ਵਸਨੀਕਾਂ ਨੂੰ ਘਰਾਂ ਵਿਚ ਰਹਿਣ ਅਤੇ 12 ਅਪ੍ਰੈਲ ਤੱਕ ਰਾਜਧਾਨੀ ਨੂੰ ਲਾਕਡਾਊਨ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ।


author

Vandana

Content Editor

Related News