ਫਿਲੀਪੀਨਜ਼ ਨੇ ਅਗਲੇ ਮਹੀਨੇ ਤੋਂ ਵਿਦੇਸ਼ੀ ਨਾਗਰਿਕਾਂ ਲਈ ਖੋਲ੍ਹੇ ਦਰਵਾਜੇ

07/17/2020 12:29:23 PM

ਮਨੀਲਾ (ਬਿਊਰੋ) ਕੋਰੋਨਾਵਾਇਰਸ ਮਹਾਮਾਰੀ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸ਼ਾਂ ਨੇ ਵਿਦੇਸ਼ੀ ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਬੰਦ ਕੀਤੀਆਂ ਹੋਈਆਂ ਹਨ। ਉੱਥੇ ਫਿਲੀਪੀਨਜ਼ 1 ਅਗਸਤ ਤੋਂ ਦੇਸ਼ ਵਿਚ ਲੰਬੀ ਮਿਆਦ ਦੇ ਵੀਜ਼ਾ ਦੇ ਨਾਲ ਵਿਦੇਸ਼ੀ ਨਾਗਰਿਕਾਂ ਦੇ ਦਾਖਲ ਹੋਣ ਦੀ ਇਜਾਜ਼ਤ ਦੇਣ ਜਾ ਰਿਹਾ ਹੈ। ਰਾਸ਼ਟਰਪਤੀ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ,''ਦੇਸ਼ ਹੌਲੀ-ਹੌਲੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਕੋਰੋਨਾਵਾਇਰਸ ਦੇ ਕਾਰਨ ਲਾਗੂ ਪਾਬੰਦੀਆਂ ਵਿਚ ਛੋਟ ਦੇ ਰਿਹਾ ਹੈ। ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦੇ ਨਾਲ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਜਿਹਨਾਂ ਦੀ ਪਾਲਣਾ ਜ਼ਰੂਰੀ ਹੈ।''

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ ਰਿਕਾਰਡ 428 ਨਵੇਂ ਮਾਮਲਿਆਂ ਦੀ ਪੁਸ਼ਟੀ

ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਦੇ ਬੁਲਾਰੇ ਹੈਰੀ ਰੋਕ ਨੇ ਕਿਹਾ ਕਿ ਵੈਧ ਅਤੇ ਮੌਜੂਦਾ ਵੀਜ਼ਾ ਵਾਲੇ ਵਿਦੇਸ਼ੀਆਂ ਨੂੰ ਦੇਸ਼ ਵਿਚ ਆਉਣ 'ਤੇ ਕੁਝ ਸਮੇਂ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਰੋਕ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਲੰਬੀ ਮਿਆਦ ਦੇ ਵੀਜ਼ਾ ਧਾਰਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੇ ਬਾਅਦ ਕੁਝ ਸਮੇਂ ਲਈ ਕੁਆੰਰਟੀਨ ਵਿਚ ਰਹਿਣਾ ਹੋਵੇਗਾ। ਇੱਥੇ ਦੱਸ ਦਈਏ ਕਿ ਬਿਊਰੋ ਆਫ ਇਮੀਗ੍ਰੇਸ਼ਨ ਨੇ ਮਾਰਚ ਵਿਚ ਦੇਸ਼ ਵਿਚ ਵਿਦੇਸ਼ੀਆਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਸੀ ਤਾਂਜੋ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਿਰਫ ਫਿਲੀਪੀਨੋ ਅਤੇ ਵਿਦੇਸ਼ੀ ਡਿਪਲੋਮੈਟਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਵਿਚ ਵਾਇਰਸ ਦੇ 61,266 ਮਾਮਲੇ ਦਰਜ ਕੀਤੇ ਗਏ ਹਨ ਅਤੇ 1643 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲੀਪੀਨਜ਼ ਇਨਫੈਕਸ਼ਨ ਅਤੇ ਮੌਤਾਂ ਦੇ ਮਾਮਲੇ ਵਿਚ ਇੰਡੋਨੇਸ਼ੀਆ ਦੇ ਬਾਅਦ ਦੱਖਣ-ਪੂਰਵ ਏਸ਼ੀਆ ਵਿਚ ਦੂਜੇ ਸਥਾਨ 'ਤੇ ਹੈ।


Vandana

Content Editor

Related News