ਫਿਲੀਪੀਨ ਦੇ ਰਾਸ਼ਟਰਪਤੀ ਲਈ ਵੱਕਾਰ ਦਾ ਸਵਾਲ ਬਣੀਆਂ ''ਮਿਡ ਟਰਮ ਚੋਣਾਂ''

Monday, May 13, 2019 - 02:57 PM (IST)

ਫਿਲੀਪੀਨ ਦੇ ਰਾਸ਼ਟਰਪਤੀ ਲਈ ਵੱਕਾਰ ਦਾ ਸਵਾਲ ਬਣੀਆਂ ''ਮਿਡ ਟਰਮ ਚੋਣਾਂ''

ਮਨੀਲਾ— ਫਿਲੀਪੀਨ 'ਚ ਮਿਡ ਟਰਮ ਚੋਣਾਂ ਲਈ ਸੋਮਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ 'ਚ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਦੇ ਸਾਥੀਆਂ ਅਤੇ ਵਿਰੋਧੀ ਦਲ ਵਿਚਕਾਰ ਸਖਤ ਮੁਕਾਬਲਾ ਹੈ। ਇਕ ਪਾਸੇ ਦੁਤੇਰਤੇ ਦੇ ਸਾਥੀਆਂ ਦਾ ਮਕਸਦ ਸੈਨੇਟ 'ਚ ਆਪਣਾ ਦਬਦਬਾ ਬਣਾਉਣ ਦਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਵਿਰੋਧੀ ਦਲ ਦੇ ਉਮੀਦਵਾਰ ਸ਼ਕਤੀ ਸੰਤੁਲਨ ਸਥਾਪਤ ਕਰਨ ਲਈ ਲੜ ਰਹੇ ਹਨ। ਦੇਸ਼ 'ਚ ਤਕਰੀਬਨ 6.2 ਕਰੋੜ ਵੋਟਰ ਲਗਭਗ 18,000 ਸੰਸਦੀ ਅਤੇ ਸਥਾਨਕ ਅਹੁਦਿਆਂ ਲਈ 43,500 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 

ਮਨੀਲਾ ਦੇ ਮਾਹਿਰ ਰਿਚਰਡ ਹੇਅਡਾਇਰਨ ਨੇ ਕਿਹਾ,''ਰਾਸ਼ਟਰਪਤੀ ਦਾ ਨਾਂ ਭਾਵੇਂ ਵੋਟਿੰਗ ਲਿਸਟ 'ਤੇ ਨਹੀਂ ਹੈ ਪਰ ਇਹ ਉਨ੍ਹਾਂ ਦੇ ਤਿੰਨ ਸਾਲਾਂ ਦੇ ਮੁਸ਼ਕਲਾਂ ਭਰੇ ਕਾਰਜਕਾਲ ਲਈ ਇਕ ਰਾਇਸ਼ੁਮਾਰੀ ਹੋ ਰਹੀ ਹੈ।'' ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਪਤਾ ਚੱਲੇਗਾ ਕਿ ਫਿਲਪੀਨ ਦੇ ਲੋਕ ਦੁਤੇਰਤੇ ਦੇ ਤਾਨਾਸ਼ਾਹੀ ਵਾਲੀ ਅਗਵਾਈ ਦਾ ਸਮਰਥਨ ਕਰਦੇ ਹਨ ਜਾਂ ਉਸ ਨੂੰ ਖਾਰਜ ਕਰਦੇ ਹਨ। ਪੁਲਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਪਿਛਲੀ ਵਾਰ ਨਾਲੋਂ ਘੱਟ ਹਿੰਸਕ ਘਟਨਾਵਾਂ ਵਾਪਰੀਆਂ ਹਨ । ਹਾਲਾਂਕਿ ਹੁਣ ਤਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News