'ਕੋਰੋਨਾ ਦੇ ਇਸ ਵੇਰੀਐਂਟ 'ਤੇ ਅਸਰਦਾਰ ਹੈ ਫਾਈਜ਼ਰ ਦੀ ਵੈਕਸੀਨ ਪਰ 6 ਮਹੀਨਿਆਂ ਬਾਅਦ ਘਟ ਜਾਂਦੈ ਅਸਰ'

Tuesday, Oct 05, 2021 - 10:02 PM (IST)

'ਕੋਰੋਨਾ ਦੇ ਇਸ ਵੇਰੀਐਂਟ 'ਤੇ ਅਸਰਦਾਰ ਹੈ ਫਾਈਜ਼ਰ ਦੀ ਵੈਕਸੀਨ ਪਰ 6 ਮਹੀਨਿਆਂ ਬਾਅਦ ਘਟ ਜਾਂਦੈ ਅਸਰ'

ਕੈਲੀਫੋਰਨੀਆ-ਕੋਰੋਨਾ ਵਾਇਰਸ ਵਿਰੁੱਧ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਇਸਤੇਮਾਲ ਕੀਤੀ ਜਾ ਰਹੀ ਫਾਈਜ਼ਰ ਦੀ ਵੈਕਸੀਨ ਦਾ ਅਸਰ 6 ਮਹੀਨਿਆਂ ਬਾਅਦ ਵੱਡੇ ਪੱਧਰ 'ਤੇ ਘੱਟ ਹੋ ਰਿਹਾ ਹੈ। ਹਾਲ ਹੀ 'ਚ ਪ੍ਰਕਾਸ਼ਿਤ ਇਕ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਹਾਲਾਂਕਿ, ਹਸਪਤਾਲ 'ਚ ਦਾਖਲ ਹੋਣ ਅਤੇ ਮੌਤੇ ਦੇ ਮਾਮਲੇ 'ਚ ਘਟੋ-ਘੱਟ 6 ਮਹੀਨਿਆਂ ਤੱਕ ਵੈਕਸੀਨ ਦੀ ਪ੍ਰਭਾਵਸ਼ੀਲਤਾ 90 ਫੀਸਦੀ 'ਤੇ ਬਣੀ ਹੋਈ ਹੈ। ਅਮਰੀਕਾ 'ਚ ਬਜ਼ੁਰਗਾਂ ਅਤੇ ਕੁਝ ਨਾਗਰਿਕਾਂ ਨੂੰ ਫਾਈਜ਼ਰ ਦੀ ਬੂਸਟਰ ਖੁਰਾਕ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਤਿੰਨ ਦਿਨਾ ਦੌਰੇ 'ਤੇ ਭਾਰਤ ਆਵੇਗੀ ਡੈੱਨਮਾਰਕ ਦੀ PM ਮੈਟੇ

ਸੋਮਵਾਰ ਨੂੰ ਲੈਂਸੇਟ ਮੈਡੀਕਲ ਜਨਰਲ 'ਚ ਪ੍ਰਕਾਸ਼ਿਤ ਡਾਟਾ ਦੱਸਦਾ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਣ 'ਚ ਫਾਈਜ਼ਰ ਦੀ ਵੈਕਸੀਨ ਦਾ ਅਸਰ ਦੂਜੀ ਖੁਰਾਕ ਦੇ 6 ਮਹੀਨਿਆਂ ਬਾਅਦ 88 ਫੀਸਦੀ ਤੋਂ 47 ਫੀਸਦੀ 'ਤੇ ਆ ਗਿਆ ਹੈ। ਹਾਲਾਂਕਿ ਚੰਗੀ ਖਬਰ ਇਹ ਹੈ ਕਿ ਡੈਲਟਾ ਵੇਰੀਐਂਟ ਵਿਰੁੱਧ ਵੈਕਸੀਨ ਹਸਪਤਾਲ 'ਚ ਦਾਖਲ ਹੋਣ ਅਤੇ ਮੌਤ ਦੇ ਮਾਮਲੇ 'ਚ ਬਿਹਤਰ ਸੁਰੱਖਿਆ ਦੇ ਰਹੀ ਹੈ।

ਇਹ ਵੀ ਪੜ੍ਹੋ : ਪੁਲਾੜ 'ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ

ਖੋਜਕਰਤਾਵਾਂ ਮੁਤਾਬਕ ਡੇਟਾ ਦਿਖਾਉਂਦਾ ਹੈ ਕਿ ਅੰਕੜਿਆਂ 'ਚ ਗਿਰਾਵਟ ਦਾ ਕਾਰਨ ਜ਼ਿਆਦਾ ਇਨਫੈਕਸ਼ਨ ਵੇਰੀਐਂਟਸ ਦੀ ਥਾਂ ਘੱਟ ਪ੍ਰਭਾਵਸ਼ੀਲ ਹੁੰਦੀ ਹੈ। ਫਾਈਜ਼ਰ ਅਤੇ ਕੈਸਰ ਪਰਮਾਨੈਂਟ ਨੇ ਦਸੰਬਰ 2020 ਤੋਂ ਲੈ ਕੇ ਅਗਸਤ 2021 ਦਰਮਿਆਨ ਕੈਸਰ ਪਰਮਾਨੈਂਟ ਸਦਰਨ ਕੈਲੀਫੋਰਨੀਆ ਦੇ ਕਰੀਬ 34 ਲੱਖ ਲੋਕਾਂ ਦੇ ਹੈਲਥ ਰਿਕਾਰਡਸ ਦੀ ਜਾਂਚ ਕੀਤੀ। ਫਾਈਜ਼ਰ ਵੈਕਸੀਨ 'ਚ ਚੀਫ ਮੈਡੀਕਲ ਆਫਿਸਰ ਅਤੇ ਸੀਨੀਅਰ ਵਾਇਰਸ ਪ੍ਰੈਸੀਡੈਂਟ ਲੁਈ ਜੋਡਾਰ ਨੇ ਕਿਹਾ ਕਿ ਸਾਡਾ ਵੇਰੀਐਂਟ ਸਪੇਸੀਫਿਕ ਐਨਾਲਿਸਿਸ ਹੁੰਦਾ ਹੈ ਕਿ (ਫਾਈਜ਼ਰ/ਬਾਇਓਨਟੈੱਕ) ਵੈਕਸੀਨ ਸਾਰੇ ਵੇਰੀਐਂਟਸ ਆਫ ਕੰਸਰਨ ਵਿਰੁੱਧ ਪ੍ਰਭਾਵੀ ਹੈ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪਹੁੰਚੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News