ਪਾਕਿਸਤਾਨ ’ਚ ਪੈਟਰੋਲ ਹੋਇਆ 127 ਰੁਪਏ ਤੋਂ ਪਾਰ

Saturday, Oct 02, 2021 - 05:18 PM (IST)

ਇਸਲਾਮਾਬਾਦ - ਭਾਰਤ ਹੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਪਾਕਿਸਤਾਨ ਵਿਚ ਇਕ ਦਿਨ ਵਿਚ ਇਨ੍ਹਾਂ ਦੀਆਂ ਕੀਮਤਾਂ ਵਿਚ 4 ਤੋਂ 9 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਸਮੇਂ ਪਾਕਿਸਤਾਨ ਵਿਚ ਪੈਟਰੋਲ ਦੀ ਕੀਮਤ 127.30 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ ਪਰ ਇਮਰਾਨ ਖਾਨ ਸਰਕਾਰ ਇਸ ’ਤੇ ਚਿੰਤਾ ਜਤਾਉਣ ਦੀ ਬਜਾਏ ਜਨਤਾ ਨੂੰ ਅਜੀਬ ਤਰਕ ਦੇ ਰਹੀ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰਿਨ ਨੇ ਕਿਹਾ ਕਿ ਪਾਕਿਸਤਾਨ ਵਿਚ ਪੈਟਰੋਲ ਦੀਆਂ ਕੀਮਤਾਂ ਇਸ ਖੇਤਰ ਦੇ ਦੂਜੇ ਦੇਸ਼ਾਂ ਜਿਵੇਂ ਭਾਰਤ ਅਤੇ ਬੰਗਲਾਦੇਸ਼ ਤੋਂ ਘੱਟ ਹਨ।

ਇਹ ਵੀ ਪੜ੍ਹੋ : 'ਅਸੀਂ ਵੀ ਮੁਸਲਿਮ ਹਾਂ, ਸਾਡੇ ਤੋਂ ਸਿੱਖੋ ਦੇਸ਼ ਚਲਾਉਣਾ', ਜਾਣੋ ਕਤਰ ਨੇ ਕਿਉਂ ਅਤੇ ਕਿਸ ਦੇਸ਼ ਨੂੰ ਦਿੱਤੀ ਸਲਾਹ

ਦੱਸ ਦੇਈਏ ਕਿ ਇਮਰਾਨ ਸਰਕਾਰ ਨੇ ਇਕ ਦਿਨ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 4 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 9 ਰੁਪਏ ਦਾ ਵਾਧਾ ਕੀਤਾ ਹੈ। ਉਥੇ ਹੀ ਮਿੱਟੀ ਦਾ ਤੇਲ 7 ਰੁਪਏ ਮਹਿੰਗਾ ਹੋਇਆ ਹੈ ਅਤੇ ਡੀਜ਼ਲ ਵੀ 2 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।
ਸ਼ੌਕਤ ਤਾਰਿਨ ਨੇ ਕਿਹਾ ਕਿ ਦੁਨੀਆ ਵਿਚ ਸਿਰਫ਼ 16 ਦੇਸ਼ ਹਨ, ਜਿੱਥੇ ਪੈਟਰੋਲ ਦੀਆਂ ਕੀਮਤਾਂ ਘੱਟ ਹਨ। ਇਹ ਸਾਰੇ ਦੇਸ਼ ਤੇਲ ਉਤਪਾਦਕ ਹਨ। ਉਨ੍ਹਾਂ ਦਾ ਆਪਣਾ ਤੇਲ ਹੈ। ਸਾਡੇ ਇੱਥੇ ਇਸ ਖੇਤਰ ਵਿਚ ਅਤੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਸਤਾ ਤੇਲ ਹੈ। ਇਸ ਤੋਂ ਜ਼ਿਆਦਾ ਸਸਤਾ ਕਿਵੇਂ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਪੈਟਰੋਲ ਦੀਆਂ ਕੀਮਤਾਂ ਘਟਾਉਂਦੀ ਹੈ ਤਾਂ ਉਸ ਨੂੰ ਘਾਟਾ ਆਪਣੀ ਜੇਬ ਤੋਂ ਪੂਰਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ISIS-K ਨੇ ਲਈ ਪਾਕਿਸਤਾਨ ਦੇ ਪੇਸ਼ਾਵਰ 'ਚ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਵਾਰੀ

ਪੈਟਰੋਲੀਅਮ ’ਤੇ ਲੱਗਣ ਵਾਲੇ ਟੈਕਸ ਨੂੰ 2018 ਦੇ 30 ਰੁਪਏ ਪ੍ਰਤੀ ਲਿਟਰ ਤੋਂ ਘਟਾ ਕੇ 2 ਤੋਂ 3 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ। ਡੋਨ ਨਿਊਜ਼ ਦੀ ਰਿਪੋਰਟ ਮੁਤਾਬਕ ਇਮਰਾਨ ਸਰਕਾਰ ਨੇ ਪਹਿਲਾਂ ਹੀ 15 ਸਤੰਬਰ ਨੂੰ ਪੈਟਰੋਲੀਅਮ ਦੀਆਂ ਕੀਮਤਾਂ ਵਿਚ 5 ਤੋਂ 6 ਰੁਪਏ ਦਾ ਵਾਧਾ ਕੀਤਾ ਸੀ। ਪਾਕਿਸਤਾਨ ਵਿਚ ਪੈਟਰੋਲ ਦੀ ਕੀਮਤ 127.30 ਰੁਪਏ ਪ੍ਰਤੀ ਲਿਟਰ, ਹਾਈ ਸਪੀਡ ਡੀਜ਼ਲ ਦੀ ਕੀਮਤ 122.04 ਰੁਪਏ ਪ੍ਰਤੀ ਲਿਟਰ, ਮਿੱਟੀ ਦੇ ਤੇਲ ਦੀ ਕੀਮਤ 99.31 ਰੁਪਏ ਅਤੇ ਹਲਕੇ ਡੀਜ਼ਲ ਦੀ ਕੀਮਤ 99.51 ਰੁਪਏ ਪ੍ਰਤੀ ਲਿਟਰ ਹੋ ਗਈ ਹੈ।  ਗਲੋਬਲ ਪੈਟਰੋਲ ਪ੍ਰਾਈਸ ਵੈੱਬਸਾਈਟ ਅਨੁਸਾਰ ਬੰਗਲਾਦੇਸ਼ ਵਿਚ ਪੈਟਰੋਲ ਦੀ ਕੀਮਤ ਬੰਗਲਾਦੇਸ਼ੀ ਕਰੰਸੀ ਅਨੁਸਾਰ 89 ਟਕਾ ਰੁਪਏ ਪ੍ਰਤੀ ਲਿਟਰ ਹੈ। ਸ਼੍ਰੀਲੰਕਾ ਵਿਚ ਪੈਟਰੋਲ ਦੀ ਕੀਮਤ ਸ਼੍ਰੀਲੰਕਾ ਕਰੰਸੀ ਅਨੁਸਾਰ 184 ਰੁਪਏ ਪ੍ਰਤੀ ਲਿਟਰ ਹੈ। ਜਦੋਂ ਕਿ ਨੇਪਾਲ ਵਿਚ ਇਹ 130 ਰੁਪਏ ਪ੍ਰਤੀ ਲਿਟਰ ਹੈ। ਭਾਰਤ ਵਿਚ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 103.21 ਰੁਪਏ ਪ੍ਰਤੀ ਲਿਟਰ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News