ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਦੀ ਘਾਟ ''ਤੇ ਟਰੰਪ ਦੀ ਨਿਰਾਸ਼ਾ ‘ਸਮਝਣ ਲਾਇਕ’ : ਪੇਸਕੋਵ

Sunday, Sep 21, 2025 - 04:39 PM (IST)

ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਦੀ ਘਾਟ ''ਤੇ ਟਰੰਪ ਦੀ ਨਿਰਾਸ਼ਾ ‘ਸਮਝਣ ਲਾਇਕ’ : ਪੇਸਕੋਵ

ਮਾਸਕੋ (ਏਜੰਸੀ) - ਰੂਸੀ ਸਰਕਾਰ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯੂਕ੍ਰੇਨ ਸੰਕਟ ਨੂੰ ਹੱਲ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਰੂਸ ਤੇ ਯੂਕ੍ਰੇਨ ਵਿਚਾਲੇ ਸ਼ਾਂਤੀ ਪ੍ਰਕਿਰਿਆ ਦੀ ਕਮੀ ਸਬੰਧੀ ਉਨ੍ਹਾਂ ਨੂੰ ਗੁੱਸਾ ਥੋੜ੍ਹਾ ਜ਼ਿਆਦਾ ਹੈ ਅਤੇ ਇਸ ਮੁੱਦੇ ’ਤੇ ਉਨ੍ਹਾਂ ਦਾ ਭਾਵਨਾਤਮਕ ਰਵੱਈਆ ਪੂਰੀ ਤਰ੍ਹਾਂ ਸਮਝਣ ਲਾਇਕ ਹੈ।

ਪੇਸਕੋਵ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨਿੱਜੀ ਤੌਰ ’ਤੇ ਯੂਕ੍ਰੇਨ ਸਮਝੌਤੇ ਨੂੰ ਆਸਾਨ ਬਣਾਉਣ ਲਈ ਯਤਨ ਜਾਰੀ ਰੱਖਣ ਦੀ ਆਪਣੀ ਸਿਆਸੀ ਇੱਛਾ ਸ਼ਕਤੀ ਤੇ ਇਰਾਦੇ ’ਤੇ ਕਾਇਮ ਹਨ। ਇਸ ਲਈ ਯਕੀਨੀ ਤੌਰ ’ਤੇ ਉਹ ਇਸ ਮੁੱਦੇ ’ਤੇ ਕਾਫੀ ਭਾਵੁਕ ਹਨ। ਇਹ ਗੱਲ ਸਮਝਣ ਲਾਇਕ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੁਤਿਨ ਡਿਪਲੋਮੈਟਿਕ ਸਮਝੌਤੇ ਲਈ ਪਾਬੰਦ ਹਨ ਪਰ ਉਨ੍ਹਾਂ ਯੂਰਪੀ ਸਰਕਾਰਾਂ ਵੱਲੋਂ ਪੈਦਾ ਰੁਕਾਵਟਾਂ ਵੱਲ ਵੀ ਇਸ਼ਾਰਾ ਕੀਤਾ, ਜਿਨ੍ਹਾਂ ’ਤੇ ਉਨ੍ਹਾਂ ਨੇ ਟਕਰਾਅ ਦਾ ਰਸਤਾ ਅਪਨਾਉਣ ਦਾ ਦੋਸ਼ ਲਾਇਆ।


author

cherry

Content Editor

Related News