ਪੇਰੂ ਵਿਚ ਭੂਚਾਲ ਤੋਂ ਬਾਅਦ ਜਮੀਨ ਖਿੱਸਕਣ ਨਾਲ ਇੱਕ ਦੀ ਮੌਤ

08/12/2017 3:31:46 PM

ਲੀਮਾ— ਪੇਰੂ ਦੇ ਦੱਖਣੀ ਤੱਟ 'ਤੇ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਜਮੀਨ ਖਿੱਸਕਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜਖ਼ਮੀ ਹੋ ਗਏ। ਸਥਾਨਕ ਗਵਰਨਰ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਮਰੀਕੀ ਸਰਵੇਖਣ ਵਿਭਾਗ ਅਨੁਸਾਰ ਰਿਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ। ਬੀਤੀ ਦੇਰ ਰਾਤ ਆਏ ਭੂਚਾਲ ਦਾ ਕੇਂਦਰ ਤੱਟਵਰਤੀ ਸ਼ਹਿਰ ਕਨਾਮਾ ਤੋਂ 89 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ ਵਿਚ ਸੀ।   ਅਰਿਕਵੀਪਾ ਦੇ ਗਵਰਨਰ ਯਾਮਿਲਾ ਨੇ ਟਰਵੀਟ ਕਰਕੇ ਦੱਸਿਆ ਕਿ ਅਧਿਕਾਰੀ ਜਮੀਨ ਖਿੱਸਕਣ ਤੋਂ ਬਾਅਦ ਸੜਕ ਤੋਂ ਮਲਬਾ ਹਟਾਉਣ ਦੇ ਕੰਮ ਵਿਚ ਲੱਗੇ ਹੋਏ ਹਨ ਅਤੇ ਸੜਕ ਨੂੰ ਛੇਤੀ ਤੋਂ ਛੇਤੀ ਆਵਾਜ਼ਾਈ ਲਈ ਖੋਲ੍ਹ ਦਿੱਤਾ ਜਾਵੇਗਾ।


Related News