ਐਵਰੈਸਟ ਚੋਟੀ ਦੇ ਪਰਵਤਾਰੋਹੀਆਂ ਵਿਚ ਮਰਨ ਵਾਲਿਆਂ ਦਾ ਅੰਕੜਾ 11 ''ਤੇ ਪਹੁੰਚਿਆ

Tuesday, May 28, 2019 - 08:19 PM (IST)

ਐਵਰੈਸਟ ਚੋਟੀ ਦੇ ਪਰਵਤਾਰੋਹੀਆਂ ਵਿਚ ਮਰਨ ਵਾਲਿਆਂ ਦਾ ਅੰਕੜਾ 11 ''ਤੇ ਪਹੁੰਚਿਆ

ਕਾਠਮੰਡੂ (ਭਾਸ਼ਾ)- ਦੁਨੀਆ ਦੀ ਸਭ ਤੋਂ ਉੱਚੀ ਐਵਰੈਸਟ ਪਰਵਤ ਚੋਟੀ 'ਤੇ ਜਿੱਤ ਹਾਸਲ ਕਰਨ ਦੇ ਕ੍ਰਮ ਵਿਚ ਅਮਰੀਕੀ ਪਰਵਤਾਰੋਹੀ ਦੀ ਮੌਤ ਤੋਂ ਬਾਅਦ ਇਸ ਸੀਜ਼ਨ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ ਅਤੇ ਇਨ੍ਹਾਂ ਵਿਚ ਚਾਰ ਭਾਰਤੀ ਵੀ ਸ਼ਾਮਲ ਹਨ। ਐਵਰੈਸਟ 'ਤੇ ਜਿੱਤ ਹਾਸਲ ਕਰਨ ਤੋਂ ਬਾਅਦ ਸੋਮਵਾਰ ਨੂੰ ਅੰਤਿਮ ਸਾਹ ਲੈਣ ਵਾਲੇ ਅਮਰੀਕੀ ਪਰਵਤਾਰੋਹੀ ਕ੍ਰਿਸਟੋਫਰ ਜਾਨ ਕੁਲਿਸ਼ (61) ਸ਼ਾਮ ਨੂੰ ਸੁਰੱਖਿਅਤ ਹੇਠਾਂ ਆ ਗਏ ਸਨ ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਇਥੋਂ ਦੇ ਸੈਲਾਨੀ ਵਿਭਾਗ ਦੀ ਸੀਨੀਅਰ ਅਧਿਕਾਰੀ ਮੀਰਾ ਅਚਾਰੀਆ ਨੇ ਇਹ ਜਾਣਕਾਰੀ ਦਿੱਤੀ। ਕੌਮਾਂਤਰੀ ਮੀਡੀਆ ਵਿਚ ਮਰਨ ਵਾਲੇ ਪਰਵਤਾਰੋਹੀਆਂ ਦਾ ਅੰਕੜਾ ਭਾਵੇਂ ਹੀ 11 ਦਾ ਹੋਵੇ ਪਰ ਨੇਪਾਲ ਸੈਰ ਸਪਾਟਾ ਮੰਤਰਾਲਾ ਇਸ ਨੂੰ ਸਿਰਫ 8 ਹੀ ਦੱਸ ਰਿਹਾ ਹੈ। ਪਰਵਤ 'ਤੇ ਚੜ੍ਹਾਈ ਦਾ ਇਹ ਸੀਜ਼ਨ 14 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ ਸ਼ੁੱਕਰਵਾਰ ਨੂੰ ਖਤਮ ਹੋ ਜਾਵੇਗਾ। ਐਵਰੈਸਟ ਚੋਟੀ 'ਤੇ ਚੜ੍ਹਣ ਉਤਰਣ ਦੌਰਾਨ ਚਾਰ ਭਾਰਤੀਆਂ ਦੀ ਮੌਤ ਤੋਂ ਇਲਾਵਾ ਕੰਚਨਜੰਘਾ ਪਰਵਤ ਚੋਟੀ 'ਤੇ ਚੜ੍ਹਾਈ ਕਰਨ ਵਾਲੇ ਦੋ, ਮਕਾਲੂ ਪਰਵਤ 'ਤੇ ਚੜ੍ਹਣ ਵਾਲੇ ਦੋ ਪਰਵਤਾਰੋਹੀਆਂ ਦੀ ਮੌਤ ਨਾਲ ਭਾਰਤ ਦੇ ਮਰਨ ਵਾਲੇ ਪਰਵਤਾਰੋਹੀਆਂ ਦਾ ਅੰਕੜਾ 8 'ਤੇ ਆ ਗਿਆ ਹੈ। ਇਸ ਸੈਸ਼ਨ ਵਿਚ ਪਰਵਤ 'ਤੇ ਚੜ੍ਹਾਈ ਕਰਨ ਲਈ ਸਭ ਤੋਂ ਜ਼ਿਆਦਾ 78 ਅਰਜ਼ੀਆਂ ਭਾਰਤੀਆਂ ਦੀਆਂ ਹੀ ਮਨਜ਼ੂਰ ਕੀਤੀਆਂ ਗਈਆਂ ਸਨ।


author

Sunny Mehra

Content Editor

Related News