2030 ਤੱਕ ਕੌਮਾਂਤਰੀ ਮਨੁੱਖੀ ਸਹਾਇਤਾ ਦੇ ਲੋੜਵੰਦਾਂ ਦੀ ਗਿਣਤੀ ’ਚ ਹੋ ਸਕਦੈ ਵਾਧਾ : ਸੰਯੁਕਤ ਰਾਸ਼ਟਰ

10/14/2020 7:47:02 AM

ਜਨੇਵਾ, (ਭਾਸ਼ਾ)-ਤੇਜ਼ ਗਰਮੀ, ਜਲਵਾਯੂ ਤਬਦੀਲੀ, ਜੰਗਲਾਂ ’ਚ ਅੱਗ, ਸੋਕਾ ਅਤੇ ਤੂਫਾਨਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਸਾਲ 2030 ਤੱਕ ਕੌਮਾਂਤਰੀ ਮਨੁੱਖੀ ਸਹਾਇਤਾ ਦੇ ਲੋੜਵੰਦ ਲੋਕਾਂ ਦੀ ਗਿਣਤੀ ’ਚ 50 ਫੀਸਦੀ ਤੱਕ ਵਾਧਾ ਹੋ ਸਕਦਾ ਹੈ।

ਸਾਲ 2018 ’ਚ ਦੁਨੀਆ ਭਰ ’ਚ ਅਜਿਹੀ ਲੋੜ ਵਾਲੇ ਲੋਕਾਂ ਦੀ ਗਿਣਤੀ 10.8 ਕਰੋੜ ਸੀ। ਵਿਸ਼ਵ ਮੌਸਮ ਵਿਗਿਆਨ ਏਜੰਸੀ ਨੇ ਮੰਗਲਵਾਰ ਨੂੰ ਜਾਰੀ ਇਕ ਨਵੀਂ ਰਿਪੋਰਟ ’ਚ ਕਿਹਾ ਹੈ ਕਿ ਜਲਵਾਯੂ ਤਬਦੀਲੀ ਕਾਰਣ ਹਰ ਸਾਲ ਵੱਡੀ ਗਿਣਤੀ ’ਚ ਬਿਪਤਾਵਾਂ ਆ ਰਹੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ 50 ਸਾਲਾਂ ’ਚ 11,000 ਤੋਂ ਜ਼ਿਆਦਾ ਕੁਦਰਤੀ ਆਫ਼ਤਾਂ ਆਈਆਂ ਹਨ ਜੋ ਮੌਸਮ, ਜਲਵਾਯੂ ਅਤੇ ਸੂਨਾਮੀ ਵਰਗੀਆਂ ਘਟਨਾਵਾਂ ਨਾਲ ਸਬੰਧਤ ਹਨ। ਇਨ੍ਹਾਂ ਕੁਦਰਤੀ ਆਫ਼ਤਾਂ ਕਾਰਣ 20 ਲੱਖ ਲੋਕਾਂ ਦੀ ਮੌਤ ਹੋਈ ਹੈ ਅਤੇ 3.6 ਖਰਬ (ਟ੍ਰਿਲੀਅਨ) ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ।

ਜਦਕਿ ਇਸ ਦਰਮਿਆਨ ਇਕ ਹਾਂ-ਪੱਖੀ ਘਟਨਾਚੱਕਰ ’ਚ ਹਰ ਸਾਲ ਮੌਸਮੀ ਬਿਪਤਾਵਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਔਸਤ ਗਿਣਤੀ ’ਚ ਇਕ-ਤਿਹਾਈ ਦੀ ਕਮੀ ਦਰਜ ਕੀਤੀ ਗਈ ਹੈ।
 


Lalita Mam

Content Editor

Related News