ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਨੇ ਯੂਰਪੀਨ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸ ਰੋਕਣ ਦੀ ਕੀਤੀ ਅਪੀਲ

Thursday, Nov 25, 2021 - 08:13 PM (IST)

ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਨੇ ਯੂਰਪੀਨ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸ ਰੋਕਣ ਦੀ ਕੀਤੀ ਅਪੀਲ

ਕੈਲੀ-ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਸ਼ ਦੌਰਾਨ ਘਟੋ-ਘੱਟ 27 ਲੋਕਾਂ ਦੀ ਮੌਤ ਤੋਂ ਬਾਅਦ ਯੂਰਪੀਨ ਦੇਸ਼ਾਂ ਨਾਲ ਫਰਾਂਸ 'ਚ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਕੋਸ਼ਿਸ਼ਾਂ ਨੂੰ ਵਧਾਉਣ ਦੀ ਅਪੀਲ ਕੀਤੀ। ਮੈਕ੍ਰੋਂ ਨੇ ਕਿਹਾ ਕਿ ਬ੍ਰਿਟੇਨ ਜਾਣ ਦੀ ਆਸ 'ਚ ਜਦ ਤੱਕ ਪ੍ਰਵਾਸੀ ਫਰਾਂਸ ਦੇ ਕੰਢੇ 'ਤੇ ਪਹੁੰਚੇ, ਉਸ ਵੇਲੇ ਤੱਕ 'ਕਾਫੀ ਦੇਰ ਹੋ ਚੁੱਕੀ ਸੀ।'

ਇਹ ਵੀ ਪੜ੍ਹੋ :ਸਿਆਸੀ ਵਿਗਿਆਪਨਾਂ ਨੂੰ ਸੀਮਤ ਕਰੇਗਾ ਯੂਰਪੀਨ ਯੂਨੀਅਨ

ਸਮੁੰਦਰ ਪਾਰ ਕਰਨ ਦੌਰਾਨ ਪ੍ਰਵਾਸੀਆਂ ਦੀ ਮੌਤ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਤ੍ਰਾਸਦੀ ਦੇ ਇਕ ਦਿਨ ਬਾਅਦ ਮੈਕ੍ਰੋਂ ਨੇ ਕਿਹਾ ਕਿ ਉੱਤਰੀ ਫਰਾਂਸ ਦੇ ਸਮੁੰਦਰ ਤੱਟ 'ਤੇ ਗਸ਼ਤ ਵਧਾਉਣ ਅਤੇ ਸਮੁੰਦਰ 'ਚ ਪ੍ਰਵਾਸੀਆਂ ਨੂੰ ਬਚਾਉਣ 'ਚ ਮਦਦ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਫਰਾਂਸ ਫੌਜ ਦੇ ਡਰੋਨ ਤਾਇਨਾਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਯੂਰਪ 'ਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋਇਆ 11 ਫੀਸਦੀ ਵਾਧਾ : WHO

ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਬ੍ਰਿਟੇਨ ਜਾਣ ਦਾ ਇਰਾਦਾ ਰੱਖਣ ਵਾਲੇ ਪ੍ਰਵਾਸੀਆਂ ਲਈ ਫਰਾਂਸ ਇਕ 'ਟ੍ਰਾਜ਼ਿਟ ਦੇਸ਼' ਹੈ, ਇਸ ਲਈ ਉੱਚ ਪੱਧਰੀ ਸੰਯੁਕਤ ਕੋਸ਼ਿਸ਼ ਦੀ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਬੈਲਜ਼ੀਅਮ, ਨੀਦਰਲੈਂਡ, ਜਰਮਨੀ ਤੋਂ ਇਲਾਵਾ ਬ੍ਰਿਟੇਨ ਦੇ ਨਾਲ ਹੀ ਯੂਰਪੀਨ ਯੂਨੀਅਨ ਨਾਲ ਸਹਿਯੋਗ ਨੂੰ ਮਜ਼ਬੂਤੀ ਦੇਣ ਦੀ ਲੋੜ ਹੈ। ਸਾਨੂੰ ਯੂਰਪੀਨ ਯੂਨੀਅਨ ਵੱਲੋਂ ਹੋਰ ਮਜ਼ਬੂਤ ਸਹਿਯੋਗ ਦੀ ਲੋੜ ਹੈ।

ਇਹ ਵੀ ਪੜ੍ਹੋ : ਬ੍ਰਿਟੇਨ : ਸੰਸਦ 'ਚ ਬੱਚਿਆਂ ਨੂੰ ਲਿਆਉਣ 'ਤੇ ਪਾਬੰਦੀ ਲਾਏ ਜਾਣ ਕਾਰਨ ਸੰਸਦ ਮੈਂਬਰ ਨਾਰਾਜ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News