ਪਾਲ ਧਾਲੀਵਾਲ ਦੀਆਂ ਯਾਦਾਂ ਨੂੰ ਫਰਿਜ਼ਨੋ ਵਿਖੇ ਦੋਸਤਾਂ ਨੇ ਕੀਤਾ ਤਾਜ਼ਾ

9/10/2019 2:04:33 PM

ਫਰਿਜ਼ਨੋ (ਨੀਟਾ ਮਾਛੀਕੇ)— ਉੱਘੇ ਰੇਡੀਓ ਹੋਸਟ ਪਾਲ ਧਾਲੀਵਾਲ ਜੋ 44 ਸਾਲ ਦੀ ਉਮਰ ਭੋਗ ਕੇ ਦਿਲ ਦਾ ਦੌਰਾ ਪੈਣ ਕਰਕੇ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ, ਦੀਆਂ ਯਾਦਾਂ ਨੂੰ ਉਨ੍ਹਾਂ ਦੇ ਦੋਸਤਾਂ ਨੇ ਤਾਜ਼ਾ ਕੀਤਾ। ਉਨ੍ਹਾਂ ਕਿਹਾ ਕਿ ਪਾਲ ਧਾਲੀਵਾਲ ਉਨ੍ਹਾਂ ਦੇ ਦਿਲ 'ਚ ਹੈ ਜੋ ਬੇਸ਼ੱਕ ਸਰੀਰਕ ਤੌਰ 'ਤੇ ਵਿੱਛੜ ਚੁੱਕਾ ਹੈ ਪਰ ਉਸ ਦੀਆਂ ਯਾਦਾਂ ਦਿਲ ਅੰਦਰ ਹਮੇਸ਼ਾ ਫੇਰੇ ਪਾਉਂਦੀਆਂ ਰਹਿਣਗੀਆਂ ।

ਉਨ੍ਹਾਂ ਦੇ ਦੋਸਤਾਂ ਵਿੱਕੀ ਹੀਰ, ਹੈਰੀ ਮਾਨ, ਬੌਬੀ ਧਾਲੀਵਾਲ, ਬਿੱਟੂ ਕੁੱਸਾ, ਬੌਬੀ ਸਿੱਧੂ, ਮਿੰਟੂ ਧਾਲੀਵਾਲ, ਨਾਜਰ ਸਿੰਘ ਸਹੋਤਾ, ਨਿਰਮਲ ਸਿੰਘ ਧਨੌਲਾ, ਡਾ. ਅਜੀਤਪਾਲ ਧਾਲੀਵਾਲ,  ਰਾਜ ਧਾਲੀਵਾਲ , ਸਨੀ, ਜੱਸੀ , ਰਛਪਾਲ ਸਿੰਘ ਸਹੋਤਾ, ਡਾ. ਗੁਰੀਤ ਬਰਾੜ, ਪੁਛਪਿੰਦਰ ਸ਼ਰਮਾ, ਕਮਲਜੀਤ ਟਿਵਾਣਾ ਆਦਿ ਨੇ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ 'ਚ ਇਕੱਠੇ ਹੋ ਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਪਾਲ ਧਾਲੀਵਾਲ ਦੀ ਖ਼ੂਬਸੂਰਤ ਤਸਵੀਰ ਉਨ੍ਹਾਂ ਦੇ ਵੱਡੇ ਸਾਬ੍ਹ ਡਾ. ਅਜੀਤਪਾਲ ਧਾਲੀਵਾਲ ਡਾਇਰੈਕਟਰ ਪੀ. ਏ. ਯੂ. ਬਠਿੰਡਾ ਨੂੰ ਭੇਂਟ ਕੀਤੀ ਗਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ