ਮਰੀਜ਼ ਵਜਾਉਂਦਾ ਰਿਹਾ ਸੇਕਸੋਫੋਨ ਡਾਕਟਰਾਂ ਨੇ ਕੱਢਿਆ ਟਿਊਮਰ

09/05/2017 9:54:27 AM

ਨਿਊਯਾਰਕ— ਅਮਰੀਕਾ 'ਚ ਬਰੇਨ ਟਿਊਮਰ ਦੀ ਸਰਜਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਆਪਰੇਸ਼ਨ ਰੂਮ ਵਿਚ ਸੇਕਸੋਫੋਨ ਵਜਾਉਂਦਾ ਰਿਹਾ ਅਤੇ ਡਾਕਟਰਾਂ ਦੀ ਟੀਮ ਨੇ ਉਸ ਦੇ ਦਿਮਾਗ ਵਿਚ ਮੌਜ਼ੂਦ ਟਿਊਮਰ ਨੂੰ ਸਫਲਤਾ ਪੂਰਵਕ ਕੱਢ ਦਿੱਤਾ। ਡਾਕਟਰਾਂ ਦੀ ਮੰਨੀਏ ਤਾਂ ਟਿਊਮਰ ਦਿਮਾਗ ਦੇ ਉਸ ਹਿੱਸੇ ਵਿਚ ਸਥਿਤ ਸੀ ਜਿੱਥੋਂ ਸੰਗੀਤ ਸਬੰਧੀ ਸਮਰੱਥਾ ਨਿਅੰਤਰਿਤ ਹੁੰਦੀ ਹੈ। ਡੈਨ ਫੈਬਿਓ ਨਿਊਯਾਰਕ ਦੇ ਇਕ ਸਕੂਲ ਵਿਚ ਮਿਊਜਿਕ ਟੀਚਰ ਹਨ। ਉਹ ਨਾਲ ਹੀ ਸੰਗੀਤ ਵਿਚ ਮਾਸਟਰਸ ਦੀ ਡਿਗਰੀ ਵੀ ਲੈ ਰਿਹਾ ਹੈ। ਅਚਾਨਕ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਬਰੇਨ ਟਿਊਮਰ ਹੈ। ਹਾਲਾਂਕਿ, ਇਹ ਕੈਂਸਰ ਵਾਲਾ ਟਿਊਮਰ ਨਹੀਂ ਸੀ। ਯੂਨੀਵਰਸਿਟੀ ਆਫ ਰਾਚੇਸਟਰ ਮੈਡੀਕਲ ਸੈਂਟਰ ਦੇ ਨਿਊਰੋਸਰਜਨ ਵੇਬ ਪਿਲਚਰ ਨੇ ਉਨ੍ਹਾਂ ਦੀ ਸਰਜਰੀ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਫੈਬਯੋ ਨਾਲ ਪਹਿਲੀ ਵਾਰ ਮਿਲੇ ਤਾਂ ਉਹ ਸੰਗੀਤ ਦੀ ਸਮਰੱਥਾ ਗਵਾਉਣ ਦੀ ਗੱਲ ਨੂੰ ਲੈ ਕੇ ਬਹੁਤ ਉਦਾਸ ਸੀ। ਇਸ ਨੂੰ ਦੇਖਦੇ ਹੋਏ ਡਾਕਟਰਾਂ ਨੇ ਬਰੇਨ ਸਕੈਨਿੰਗ ਦੇ ਦੌਰਾਨ ਫੈਬਓ ਦੀ ਸੰਗੀਤ ਸਮਰੱਥਾ ਦੀ ਜਾਂਚ ਲਈ ਨਵੀਂ ਸੀਰੀਜ ਵਿਕਸਿਤ ਕੀਤੀ। ਐੱਮ. ਆਰ. ਆਈ. ਦੌਰਾਨ ਉਸ ਨੂੰ ਇਸ ਨੂੰ ਸੁਣ ਕੇ ਗੁਨਗੁਨਾਉਣ ਨੂੰ ਕਿਹਾ ਗਿਆ ਸੀ। ਇਸ ਦੌਰਾਨ ਦਿਮਾਗ ਵਿਚ ਆਕਸੀਜਨ ਦੇ ਪੱਧਰ ਵਿਚ ਬਦਲਾਅ ਦਾ ਪਤਾ ਚੱਲਿਆ। ਇਸ ਦੇ ਆਧਾਰ ਉੱਤੇ ਸੰਗੀਤ ਦੌਰਾਨ ਸਰਗਰਮ ਰਹਿਣ ਵਾਲੇ ਹਿੱਸੇ ਦੀ ਪਹਿਚਾਣ ਕੀਤੀ ਗਈ। ਸਰਜਰੀ ਦੀ ਪਰਿਕ੍ਰਿਆ ਦੌਰਾਨ ਫੈਬਓ ਨੂੰ ਸੇਕਸੋਫੋਨ ਵਜਾਉਣੇ ਦਾ ਨਿਰਦੇਸ਼ ਦਿੱਤਾ ਗਿਆ ਸੀ। ਉਸ ਨੂੰ ਲੰਮੀ ਤਾਨ ਦੀ ਬਜਾਏ ਛੋਟੇ ਨੋਟਸ ਦੇ ਆਧਾਰ ਉੱਤੇ ਸੇਕਸੋਫੋਨ ਵਜਾਉਣ ਨੂੰ ਕਿਹਾ ਗਿਆ ਸੀ। ਇਸ ਦਾ ਮਕਸਦ ਆਕਸੀਜਨ ਦੀ ਮਾਤਰਾ ਨੂੰ ਸੰਤੁਲਿਤ ਬਣਾਏ ਰੱਖਣਾ ਸੀ। ਇਸ ਤਰ੍ਹਾਂ ਉਸ ਦੇ ਟਿਊਮਰ ਦਾ ਸਫਲ ਆਪਰੇਸ਼ਨ ਕੀਤਾ ਗਿਆ।


Related News