ਲੀਹੋਂ ਲੱਥੀ ਯਾਤਰੀ ਟਰੇਨ, 3 ਦੀ ਮੌਤ ਤੇ 94 ਜ਼ਖਮੀ
Sunday, Aug 31, 2025 - 02:14 AM (IST)

ਕਾਹਿਰਾ – ਪੱਛਮੀ ਮਿਸਰ ’ਚ ਸ਼ਨੀਵਾਰ ਨੂੰ ਇਕ ਯਾਤਰੀ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 94 ਹੋਰ ਜ਼ਖਮੀ ਹੋ ਗਏ। ਰੇਲਵੇ ਦੇ ਅਧਿਕਾਰੀਆਂ ਨੇ ਇਕ ਬਿਆਨ ਵਿਚ ਦੱਸਿਆ ਕਿ ਦੇਸ਼ ਦੇ ਉੱਤਰੀ ਕੰਢੇ ’ਤੇ ਸਥਿਤ ਪੱਛਮੀ ਭੂਮੱਧ ਸਾਗਰੀ ਸੂਬੇ ਮਤਰੂਹ ਤੋਂ ਕਾਹਿਰਾ ਜਾ ਰਹੀ ਟਰੇਨ ਦੇ 7 ਡੱਬੇ ਪਟੜੀ ਤੋਂ ਉਤਰ ਗਏ, ਜਿਨ੍ਹਾਂ ਵਿਚੋਂ 2 ਪਲਟ ਗਏ।
ਸਿਹਤ ਮੰਤਰਾਲਾ ਨੇ ਇਕ ਵੱਖਰਾ ਬਿਆਨ ਜਾਰੀ ਕਰ ਕੇ ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ 30 ਐਂਬੂਲੈਂਸਾਂ ਭੇਜੀਆਂ ਗਈਆਂ। ਬਿਆਨ ਵਿਚ ਕਿਹਾ ਗਿਆ ਕਿ ਟਰੇਨ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।