ਪ੍ਰਤਾਪ ਸਿੰਘ ਬਾਜਵਾ ਇੱਕ ਇਮਾਨਦਾਰ ਸ਼ਖ਼ਸੀਅਤ : ਸੁਰਿੰਦਰ ਸਿੰਘ ਰਾਣਾ
Friday, Apr 18, 2025 - 03:52 PM (IST)

ਰੋਮ( ਕੈਂਥ)- ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਟੀਮ ਬਹੁਤ ਹੀ ਸੁਲਝੀ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਵਾਲੀ ਟੀਮ ਹੈ, ਜਿਸ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਹਨ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਜਿਹਨਾਂ ਮੌਜੂਦਾ ਆਪ ਪੰਜਾਬ ਸਰਕਾਰ ਦੀਆਂ ਲੋਕ ਉਜਾੜੂ ਨਿਤੀਆਂ ਖ਼ਿਲਾਫ਼ ਸਦਾ ਹੀ ਆਵਾਜ ਬੁਲੰਦ ਕੀਤੀ ਹੈ। ਇਸ ਗੱਲ ਦਾ ਪ੍ਰੈੱਸ ਨਾਲ ਪ੍ਰਗਟਾਵਾ ਸੁਰਿੰਦਰ ਸਿੰਘ ਰਾਣਾ ਸੀਨੀਅਰ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਨੇ ਕਰਦਿਆਂ ਕਿਹਾ ਬਾਜਵਾ ਸਾਹਿਬ ਪੰਜਾਬ ਕਾਂਗਰਸ ਪਾਰਟੀ ਦੇ ਥੰਮ ਵਾਂਗਰ ਹੈ ਜਿਸ ਨੂੰ ਸੁੱਟਣ ਲਈ ਆਪ ਸਰਕਾਰ ਜੋ ਮਰਜ਼ੀ ਕਰ ਲਵੇ ਪਰ ਬਾਜਵਾ ਸਾਬ ਸਦਾ ਬੁਲੰਦੀ ਵੱਲ ਹੀ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਮੰਦਭਾਗੀ ਖ਼ਬਰ, ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਉਹਨਾਂ ਦੇ ਨਾਲ ਪੰਜਾਬ ਕਾਂਗਰਸ, ਆਲ ਇੰਡੀਅਨ ਕਾਂਗਰਸ ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਨਾਲ-ਨਾਲ ਇੰਗਲੈਂਡ, ਕੈਨੇਡਾ ਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਰਹਿੰਦੇ ਕਾਂਗਰਸ ਪਾਰਟੀ ਦੇ ਕਰਿੰਦੇ ਖੜ੍ਹੇ ਹਨ। ਪ੍ਰਤਾਪ ਸਿੰਘ ਬਾਜਵਾ ਇੱਕ ਇਮਾਨਦਾਰ ਤੇ ਪਾਰਟੀ ਨੂੰ ਸਮਰਪਿਤ ਸ਼ਖ਼ਸੀਅਤ ਹਨ ਜਿਹਨਾਂ ਨੇ ਪਾਰਟੀ ਲਈ ਜਮੀਨੀ ਪੱਧਰ 'ਤੇ ਕੰਮ ਕਰਦਿਆਂ ਸਭ ਚੰਗੇ-ਮਾੜੇ ਦਿਨ ਦੇਖੇ ਹਨ। ਉਹਨਾਂ ਦੇ ਦੇਸ਼ ਤੇ ਪੰਜਾਬ ਸੂਬੇ ਲਈ ਕੀਤੇ ਸ਼ਲਾਘਾਯੋਗ ਕਾਰਜ ਪੰਜਾਬ ਦੇ ਲੋਕ ਕਦੀ ਵੀ ਨਹੀਂ ਭੁਲਾ ਸਕਦੇ ਤੇ ਭੱਵਿਖ ਵਿੱਚ ਵੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਆਉਣ ਵਾਲੀ ਸਰਕਾਰ ਵਿੱਚ ਉਹ ਅਹਿਮ ਭੂਮਿਕਾ ਨਿਭਾਉਣਗੇ। ਪ੍ਰਤਾਪ ਸਿੰਘ ਬਾਜਵਾ ਦੇ ਦਿੱਤੇ ਬਿਆਨ ਨੂੰ ਲੈਕੇ ਆਪ ਸਰਕਾਰ ਜਾਣ-ਬੁੱਝ ਕੇ ਸਿਆਸੀ ਖੇਡ, ਖੇਡ ਰਹੀ ਜਿਹੜੀ ਅਤਿ ਨਿੰਦਣਯੋਗ ਕਾਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।