ਪਾਕਿ ’ਚ ਘੱਟ ਗਿਣਤੀਆਂ ਦਾ ਜਬਰੀ ਧਰਮ ਪਰਿਵਰਤਨ ਰੋਕੇਗੀ ਸੰਸਦੀ ਕਮੇਟੀ

11/24/2019 1:00:37 AM

ਇਸਲਾਮਾਬਾਦ – ਰੂੜ੍ਹੀਵਾਦੀ ਮੁਸਲਿਮ ਬਹੁਲ ਪਾਕਿਸਤਾਨ ਨੇ ਧਾਰਮਿਕ ਘੱਟ ਗਿਣਤੀਆਂ ਦਾ ਜਬਰੀ ਧਰਮ ਪਰਿਵਰਤਨ ਰੋਕਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨ ਦਾ ਖਰੜਾ ਬਣਾਉਣ ਲਈ 22 ਮੈਂਬਰੀ ਸੰਸਦੀ ਕਮੇਟੀ ਗਠਿਤ ਕੀਤੀ ਹੈ। ‘ਡਾਨ’ ਵਿਚ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਸੀਨੇਟ ਦੇ ਪ੍ਰਧਾਨ ਸਾਦਿਕ ਸੰਜਰਾਨੀ ਨੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਰ ਕੈਸਰ, ਸੀਨੇਟ ਦੇ ਨੇਤਾ ਸਦਰ ਸ਼ਿਬਲੀ ਫਰਾਜ ਅਤੇ ਨੇਤਾ ਵਿਰੋਧੀ ਧਿਰ ਰਾਜਾ ਜਫਰੁਲ ਹੱਕ ਨਾਲ ਸਲਾਹ ਕਰ ਕੇ ਕਮੇਟੀ ਦਾ ਗਠਨ ਕੀਤਾ। ਇਸ ਸਬੰਧ ਵਿਚ ਸੀਨੇਟ ਸਕੱਤਰੇਤ ਨੇ 21 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ।ਧਾਰਮਿਕ ਮਾਮਲਿਆਂ ਦੇ ਮੰਤਰੀ ਨੂਰਲ ਹੱਕ ਕਾਦਰੀ, ਮਨੁੱਖੀ ਅਧਿਕਾਰ ਮੰਤਰੀ ਸ਼ੀਰੀਨ ਮਜਰੀ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੁਹੰਮਦ ਖਾਨ, ਸੀਨੇਟ ਮੈਂਬਰ ਅਸ਼ੋਕ ਕੁਮਾਰ ਮੁੱਖ ਰੂਪ ਵਜੋਂ ਇਸ ਕਮੇਟੀ ਦੇ ਮੈਂਬਰ ਹਨ। ਕਮੇਟੀ ਆਪਣੀ ਪਹਿਲੀ ਬੈਠਕ ਵਿਚ ਸੰਦਰਭ ਬਿੰਦੂ ’ਤੇ ਆਪਣਾ ਫੈਸਲਾ ਕਰੇਗੀ। ਹਾਲਾਂਕਿ ਬੈਠਕ ਦੀ ਕੋਈ ਮਿਤੀ ਅਜੇ ਤੱਕ ਤੈਅ ਨਹੀਂ ਕੀਤੀ ਗਈ ਹੈ।


Khushdeep Jassi

Content Editor

Related News