ਬ੍ਰਿਟੇਨ ਦੇ ਸਕੂਲਾਂ ''ਚ ''ਐਡਮਿਸ਼ਨ ਫਾਰਮਾਂ'' ਤੋਂ ਹਟਾਇਆ ਜਾਵੇਗਾ ਮਾਤਾ-ਪਿਤਾ ਦਾ ਨਾਂ
Sunday, Nov 12, 2017 - 10:10 PM (IST)
ਲੰਡਨ — ਬ੍ਰਿਟੇਨ ਦੇ ਇਕ ਸਕੂਲ ਨੂੰ ਆਪਣੇ ਐਡਮਿਸ਼ਨ ਫਾਰਮ ਤੋਂ ਮਾਤਾ-ਪਿਤਾ ਦਾ ਨਾਂ ਹਟਾਉਣ ਦਾ ਆਦੇਸ਼ ਦਿੱਤਾ ਹੈ। ਦਰਅਸਲ, ਇਕ ਵਿਅਕਤੀ ਨੇ ਅਧਿਕਾਰੀਆਂ ਤੋਂ ਸ਼ਿਕਾਇਤ ਕੀਤੀ ਸੀ ਕਿ ਇਨ੍ਹਾਂ ਦਾ ਇਸਤੇਮਾਲ ਇਕ ਦੂਜੇ ਤੋਂ ਵੱਖ ਰਹਿ ਰਹੇ ਜੋੜੇ ਅਤੇ ਸਮਲਿੰਗੀ ਮਾਤਾ-ਪਿਤਾ ਖਿਲਾਫ ਪੱਖਪਾਤੀ ਹੈ।
ਜ਼ਿਕਰਯੋਗ ਹੈ ਕਿ ਦੱਖਣੀ-ਪੱਛਮੀ ਲੰਡਨ ਦੇ ਵਾਂਡਸਵਰਥ 'ਚ ਸਥਿਤ ਹੋਲੀ ਘੋਸਟ ਰੋਮਨ ਕੈਥੋਲਿਕ ਪ੍ਰਾਇਮਰੀ ਸਕੂਲ ਹੁਣ ਤੱਕ ਲੋਕਾਂ ਤੋਂ ਇਕ ਫਾਰਮ ਭਰਨ ਨੂੰ ਕਹਿੰਦਾ ਸੀ ਜਿਸ 'ਚ ਮਾਤਾ-ਪਿਤਾ ਜਾਂ ਹੋਰ ਪਰਿਵਾਰਕ ਮੈਂਬਰਾਂ ਦੇ ਨਾਂ ਲਈ ਹੀ ਸਿਰਫ ਖਾਲੀ ਥਾਂ ਰਹਿੰਦੀ ਸੀ।
ਇਕ ਖਬਰ ਮੁਤਾਬਕ ਇਕ ਸਥਾਨਕ ਮਾਤਾ-ਪਿਤਾ ਇਹ ਮਾਮਲਾ ਸਕੂਲ ਦੇ ਮਾਮਲਿਆਂ ਦਾ ਫੈਸਲਾ ਕਰਨ ਵਾਲੀ ਇਕ ਸੰਸਥਾ ਕੋਲ ਗਏ ਸਨ। ਜਿਸ ਨੇ ਪਾਇਆ ਕਿ ਸੂਕਲ ਨੇ ਬ੍ਰਿਟੇਨ ਦੇ ਸਰਕਾਰੀ ਸਕੂਲ ਐਡਮਿਸ਼ਨ ਕੋਡ ਦੀ ਉਲੰਘਣਾ ਕੀਤੀ ਹੈ। ਇਸ ਤੋਂ ਬਾਅਦ ਸਕੂਲ ਨੂੰ ਆਪਣੇ ਐਡਮਿਸ਼ਨ ਫਾਰਮ ਤੋਂ ਮਾਤਾ-ਪਿਤਾ ਦਾ ਨਾਂ ਹਟਾਉਣ ਦਾ ਆਦੇਸ਼ ਦਿੱਤਾ ਗਿਆ।
