ਖਾਲਿਸਤਾਨੀ ਵੱਖਵਾਦੀ ਪੰਨੂ ਦਾ ਐਲਾਨ, ਕਿਹਾ-ਅਮਰੀਕਾ ''ਚ 28 ਜਨਵਰੀ ਨੂੰ ਹੋਵੇਗਾ ਅਗਲੀ ਰਾਏਸ਼ੁਮਾਰੀ

Sunday, Nov 05, 2023 - 11:23 AM (IST)

ਇੰਟਰਨੈਸ਼ਨਲ ਡੈਸਕ: ਕੈਨੇਡਾ ਅਤੇ ਬ੍ਰਿਟੇਨ 'ਚ ਭਾਰਤ ਖ਼ਿਲਾਫ਼ ਆਪਣੀਆਂ ਗਤੀਵਿਧੀਆਂ ਵਧਾਉਣ ਤੋਂ ਬਾਅਦ ਹੁਣ ਖਾਲਿਸਤਾਨੀ ਵੱਖਵਾਦੀ ਅਮਰੀਕਾ 'ਚ ਵੀ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੇ ਸੈਨ ਜੋਸ, ਕੈਲੀਫੋਰਨੀਆ ਤੋਂ ਆਈਟੀ ਉਦਯੋਗਪਤੀ, ਬੁਲਾਰੇ, ਕਾਰਕੁਨ ਸੁੱਖੀ ਚਾਹਲ ਨੇ ਦੱਸਿਆ ਕਿ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਕਨਵੀਨਰ ਅਵਤਾਰ ਸਿੰਘ ਪੰਨੂ ਨੇ ਕੈਲੀਫੋਰਨੀਆ ਦੇ ਯੂਵਾ ਸਿਟੀ ਗੁਰਦੁਆਰੇ ਦੀ ਸਟੇਜ ਤੋਂ ਐਲਾਨ ਕੀਤਾ ਕਿ ਖਾਲਿਸਤਾਨੀ ਜਨਮਤ ਸੰਗ੍ਰਹਿ ਦਾ ਅਗਲਾ ਪੜਾਅ 28 ਜਨਵਰੀ, 2024 ਵਿੱਚ ਸੈਨ ਫਰਾਂਸਿਸਕੋ ਵਿੱਚ ਹੋਵੇਗਾ।

ਸੁੱਖੀ ਚਾਹਲ ਨੇ ਕਿਹਾ ਕਿ ਐਸਐਫਜੇ ਵੱਲੋਂ ਅਮਰੀਕਾ ਵਿੱਚ ਇਸ ਤਰ੍ਹਾਂ ਦੀ ਫਿਜੂਲ ਰਾਇਸ਼ੁਮਾਰੀ ਕਰਵਾਉਣ ਦੀ ਕੋਸ਼ਿਸ਼ ਦੀ ਇਹ ਪਹਿਲੀ ਮਿਸਾਲ ਹੈ। ਇਹ ਮੰਦਭਾਗਾ ਹੈ ਕਿ ਕੁਝ ਕੁ ਲੋਕਾਂ ਦੀਆਂ ਕਾਰਵਾਈਆਂ ਦੇ ਮਿਹਨਤੀ ਮੁੱਖਧਾਰਾ ਸਿੱਖ ਭਾਈਚਾਰੇ 'ਤੇ ਮਾੜੇ ਨਤੀਜੇ ਨਿਕਲ ਸਕਦੇ ਹਨ। ਵਰਨਣਯੋਗ ਹੈ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਵੱਲੋਂ ਲਗਾਤਾਰ ਮਿਲ ਰਹੇ ਸਮਰਥਨ ਦੇ ਬਾਵਜੂਦ ਉਨ੍ਹਾਂ ਦੀ ਜਨਮਤ  ਮੁਹਿੰਮ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ। ਕੈਨੇਡਾ ਵਿੱਚ 29 ਅਕਤੂਬਰ ਨੂੰ ਇੱਕ ਹੋਰ ਖਾਲਿਸਤਾਨੀ ਰਾਏਸ਼ੁਮਾਰੀ ਦੇ ਫਲਾਪ ਹੋਣ ਤੋਂ ਬਾਅਦ, ਉਨ੍ਹਾਂ ਨੇ ਸੈਨ ਫਰਾਂਸਿਸਕੋ ਵਿੱਚ ਜਨਮਤ ਸੰਗ੍ਰਹਿ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਾਰਕ ਜ਼ੁਕਰਬਰਗ ਗੋਡੇ ਦੀ ਗੰਭੀਰ ਸੱਟ ਨਾਲ ਹਸਪਤਾਲ 'ਚ ਦਾਖਲ, ਹੋਈ ਸਰਜਰੀ (ਤਸਵੀਰਾਂ)

ਰਿਪੋਰਟ ਅਨੁਸਾਰ 29 ਅਕਤੂਬਰ ਨੂੰ ਸਰੀ ਵਿੱਚ ਹੋਏ ਤਾਜ਼ਾ ਜਨਮਤ ਸੰਗ੍ਰਹਿ ਲਈ ਲੰਬੀ ਮੁਹਿੰਮ ਚਲਾਈ ਗਈ ਸੀ ਪਰ ਸਿਰਫ਼ 2000 ਲੋਕ ਹੀ ਵੋਟ ਪਾਉਣ ਆਏ ਸਨ। ਸੂਤਰਾਂ ਅਨੁਸਾਰ ਇਸ ਵਾਰ ਰਾਏਸ਼ੁਮਾਰੀ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦਾ ਹੀ ਗਰੁੱਪ ਅੱਗੇ ਆਇਆ ਜਿਸ ਵਿੱਚ ਮੁੱਖ ਤੌਰ ’ਤੇ ਵਿਦਿਆਰਥੀ ਸ਼ਾਮਲ ਸਨ, ਕੋਈ ਨਵਾਂ ਗਰੁੱਪ ਸ਼ਾਮਲ ਨਹੀਂ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਂਤੀ ਦੇ ਦੁਸ਼ਮਣ ਵੱਖਵਾਦੀ ਅੱਤਵਾਦੀ ਸਮੂਹ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਹਵਾ ਦੇਣਾ ਚਾਹੁੰਦੇ ਹਨ ਪਰ ਸ਼ਾਂਤੀ ਦੇ ਸਮਰਥਕਾਂ ਕਾਰਨ ਉਨ੍ਹਾਂ ਦੀਆਂ ਸਾਰੀਆਂ ਚਾਲਾਂ ਨਾਕਾਮ ਸਾਬਤ ਹੋ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


Vandana

Content Editor

Related News