ਚੌਥੀ ਮੰਜ਼ਿਲ ਤੋਂ ਡਿੱਗੀ ਮਾਸੂਮ ਬੱਚੀ ਸੁਰੱਖਿਅਤ, ਲੋਕਾਂ ਨੇ ਕਿਹਾ-ਰੱਬ ਨੇ ਹੱਥ ਦੇ ਕੇ ਬਚਾਈ ਜਾਨ

12/01/2020 5:44:28 PM

ਮਿਆਮੀ- ਜ਼ਿੰਦਗੀ ਵਿਚ ਅਸੀਂ ਕਈ ਵਾਰ ਅਜਿਹੇ ਹਾਦਸਿਆਂ ਬਾਰੇ ਸੁਣਦੇ ਹਾਂ ਕਿ ਸਾਨੂੰ ਲੱਗਦਾ ਹੈ ਕਿ ਜਿਵੇਂ ਰੱਬ ਨੇ ਹੱਥ ਦੇ ਕੇ ਕਿਸੇ ਦੀ ਜਾਨ ਬਚਾ ਲਈ ਹੋਵੇ। ਅਜਿਹਾ ਹੀ ਹਾਦਸਾ ਅਮਰੀਕਾ ਦੇ ਮਿਆਮੀ ਵਿਚ ਵਾਪਰਿਆ, ਜਿੱਥੇ ਇਕ ਬੱਚੀ ਇਮਾਰਤ ਦੀ ਚੌਥੀ ਮੰਜ਼ਿਲ ਦੀ ਖਿੜਕੀ 'ਚੋਂ ਹੇਠਾਂ ਡਿੱਗ ਗਈ ਪਰ ਨੇੜੇ ਲੱਗੇ ਇਕ ਦਰੱਖਤ ਕਾਰਨ ਉਸ ਦੀ ਜਾਨ ਬਚ ਗਈ। 

ਫਾਇਰ ਫਾਈਟਰਜ਼ ਅਤੇ ਬਚਾਅ ਵਿਭਾਗ ਦੇ ਕੈਪਟਨ ਇਗਨਾਟਿਅਸ ਕੈਰੋਲ ਨੇ ਦੱਸਿਆ ਕਿ ਇਮਾਰਤ ਦੇ ਬਾਹਰ ਲੱਗੇ ਦਰੱਖ਼ਤ ਕਾਰਨ ਬੱਚੀ ਦੀ ਜਾਨ ਬਚ ਗਈ। ਬੱਚੀ ਸੋਮਵਾਰ ਤੜਕੇ ਇਮਾਰਤ ਦੀ ਖਿੜਕੀ ਤੋਂ ਹੇਠਾਂ ਡਿੱਗੀ ਪਰ ਦਰੱਖ਼ਤ ਕਾਰਨ ਉਸ ਦੇ ਡਿਗਣ ਦੀ ਗਤੀ ਹੌਲੀ ਹੋ ਗਈ ਤੇ ਉਹ ਝਾੜੀਆਂ ਵਿਚ ਜਾ ਕੇ ਡਿੱਗੀ, ਜਿਸ ਕਾਰਨ ਉਹ ਗੰਭੀਰ ਸੱਟਾਂ ਤੋਂ ਬਚ ਗਈ। ਦੱਸਿਆ ਗਿਆ ਕਿ ਮਿਆਮੀ ਦੇ ਲਿਟਲ ਹਵਾਨਾ ਵਿਚ ਘਟਨਾ ਵਾਲੀ ਥਾਂ 'ਤੇ ਜਦ ਬਚਾਅ ਟੀਮ ਪੁੱਜੀ ਤਾਂ ਬੱਚੀ ਨੂੰ ਉਸ ਦੇ ਇਕ ਰਿਸ਼ਤੇਦਾਰ ਨੇ ਚੁੱਕਿਆ ਸੀ ਤੇ ਬੱਚੀ ਰੋ ਰਹੀ ਸੀ। ਬੱਚੀ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਹੈ ਤੇ ਉਸ ਨੂੰ ਕੋਈ ਸੱਟ ਲੱਗੀ ਜਾਂ ਨਹੀਂ ਇਹ ਨਹੀਂ ਦੱਸਿਆ ਗਿਆ। 

ਮਿਆਮੀ ਪੁਲਸ ਨੇ ਦੱਸਿਆ ਕਿ ਜਾਂਚ ਅਧਿਕਾਰੀ ਪਤਾ ਲਗਾ ਰਹੇ ਹਨ ਕਿ ਬੱਚੀ ਕਿਹੜੀ ਸਥਿਤੀ ਵਿਚ ਇਮਾਰਤ ਤੋਂ ਡਿਗੀ ਅਤੇ ਉਸ ਸਮੇਂ ਉਸ ਦੇ ਪਰਿਵਾਰ ਵਾਲੇ ਕਿੱਥੇ ਸਨ। ਘਟਨਾ ਸਬੰਧੀ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ। 


Lalita Mam

Content Editor

Related News