ਇਜ਼ਰਾਇਲੀ ਹਮਲੇ ''ਚ ਫਲਸਤੀਨੀ ਇਸਲਾਮਿਕ ਜੇਹਾਦ ਦੇ ਨੇਤਾ ਅਬਦੁੱਲਾ ਦੀ ਮੌਤ
Friday, Oct 11, 2024 - 05:14 PM (IST)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਨੇ ਵੈਸਟ ਬੈਂਕ ਵਿਚ ਤੁਲਕਾਰਮ ਸ਼ਹਿਰ ਦੇ ਨੇੜੇ ਇਕ ਸ਼ਰਨਾਰਥੀ ਕੈਂਪ 'ਤੇ ਹਵਾਈ ਹਮਲੇ ਵਿਚ ਫਲਸਤੀਨੀ ਇਸਲਾਮਿਕ ਜੇਹਾਦ ਅੰਦੋਲਨ ਦਾ ਨੇਤਾ ਮੁਹੰਮਦ ਅਬਦੁੱਲਾ ਮਾਰਿਆ ਗਿਆ। ਇਜ਼ਰਾਈਲ ਸੁਰੱਖਿਆ ਫੋਰਸ (IDF) ਨੇ ਸ਼ੁੱਕਰਵਾਰ ਨੂੰ ਟੈਲੀਗ੍ਰਾਮ 'ਤੇ ਕਿਹਾ, "ਵੀਰਵਾਰ ਨੂੰ ਆਈ.ਡੀ.ਐੱਫ. ਅਤੇ ਅਤੇ ISA (ਇਜ਼ਰਾਈਲੀ ਹਵਾਈ ਸੈਨਾ) ਨੇ ਇੱਕ ਸੰਯੁਕਤ ਅੱਤਵਾਦ ਰੋਕੂ ਕਾਰਵਾਈ ਦੌਰਾਨ ਤੁਲਕਾਰਮ ਖੇਤਰ ਵਿੱਚ ਇੱਕ ਹਵਾਈ ਹਮਲਾ ਕੀਤਾ ਅਤੇ ਨੂਰ ਸ਼ਮਸ ਵਿੱਚ ਇਸਲਾਮਿਕ ਜੇਹਾਦ ਦੇ ਅੱਤਵਾਦੀ ਨੈੱਟਵਰਕ ਦੇ ਮੁਖੀ ਮੁਹੰਮਦ ਨੂੰ ਮਾਰ ਦਿੱਤਾ। ਇਸ ਦੌਰਾਨ ਇਕ ਹੋਰ ਅੱਤਵਾਦੀ ਮਾਰਿਆ ਗਿਆ।"
ਇਹ ਵੀ ਪੜ੍ਹੋ: ਸਰੀ 'ਚ ਭਾਬੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਹੋਈ 10 ਸਾਲ ਕੈਦ, ਹੋਵੇਗਾ ਡਿਪੋਰਟ
IDF ਨੇ ਕਿਹਾ ਕਿ ਅਬਦੁੱਲਾ ਮੁਹੰਮਦ ਜੱਬਾਰ ਦਾ ਉੱਤਰਾਧਿਕਾਰੀ ਸੀ, ਜਿਸ ਨੇ ਤੁਲਕਾਰਮ ਵਿੱਚ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ 29 ਅਗਸਤ ਨੂੰ ਇਜ਼ਰਾਈਲੀ ਫੋਰਸਾਂ ਦੁਆਰਾ ਮਾਰਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ ਵਿੱਚ, ਅਬਦੁੱਲਾ ਖੇਤਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਆਯੋਜਿਤ ਕਰਨ ਲਈ ਜ਼ਿੰਮੇਵਾਰ ਸੀ ਅਤੇ ਕਈ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਸੀ। ਉਹ ਤੁਲਕਾਰਮ ਦੇ ਖੇਤਰ ਵਿੱਚ ਸਰਗਰਮ ਆਈ.ਡੀ.ਐੱਫ. ਦੇ ਜਵਾਨਾਂ ਵਿਰੁੱਧ ਵਿਸਫੋਟਕ ਲਗਾਉਣ ਵਿੱਚ ਵੀ ਸਰਗਰਮ ਸੀ। ਇਨਕਲੇਵ ਦੇ ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਅਨੁਸਾਰ, 7 ਅਕਤੂਬਰ ਤੋਂ ਗਾਜ਼ਾ ਪੱਟੀ 'ਤੇ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 42 ਹਜ਼ਾਰ ਤੋਂ ਵੱਧ ਗਈ ਹੈ।
ਇਹ ਵੀ ਪੜ੍ਹੋ: ਦਰਦਨਾਕ;ਸੜਕ ਤੋਂ ਉਤਰ ਕੇ ਨਹਿਰ 'ਚ ਡਿੱਗੀ ਕਾਰ, 4 ਬੱਚਿਆਂ ਸਣੇ 8 ਹਲਾਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8