ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ PM ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ

Saturday, Mar 26, 2022 - 09:20 PM (IST)

ਇਸਲਾਮਾਬਾਦ-ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ਼ ਰਾਸ਼ਿਦ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਜਟ ਪੇਸ਼ ਕਰਨ ਤੋਂ ਬਾਅਦ ਚੋਣਾਂ ਕਰਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਵਧੀ ਹੈ।

ਇਹ ਵੀ ਪੜ੍ਹੋ : ਠੱਪ ਹੋਇਆ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਟਰੈਕ, ਸ਼ਤਾਬਦੀ ਸਮੇਤ ਕਈ ਟਰੇਨਾਂ ਹੋਈਆਂ ਪ੍ਰਭਾਵਿਤ

ਸਮਾਚਾਰ ਪੱਤਰ 'ਡਾਨ' ਦੀ ਖ਼ਬਰ ਮੁਤਾਬਕ ਹਾਲਾਂਕਿ ਰਾਸ਼ਿਦ ਨੇ ਕਿਹਾ ਕਿ ਵਿੱਤ ਸਾਲ 2022-23 ਲਈ ਸੰਘੀ ਬਜਟ ਪੇਸ਼ ਕਰਨ ਤੋਂ ਬਾਅਦ ਜਲਦ ਚੋਣਾਂ ਦਾ ਵਿਚਾਰ ਉਨ੍ਹਾਂ ਦੀ ਵਿਅਕਤੀਗਤ 'ਰਾਏ' ਹੈ ਅਤੇ ਇਸ ਨੂੰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਰੁਖ਼ ਦੇ ਰੂਪ 'ਚ ਨਹੀਂ ਦੇਖਿਣਾ ਜਾਣਾ ਚਾਹੀਦਾ। ਰਾਸ਼ਿਦ ਨੇ ਇਸਲਾਮਾਬਾਦ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਖਾਨ ਨੂੰ ਸੰਘੀ ਬਜਟ ਪੇਸ਼ ਕਰਨ ਤੋਂ ਬਾਅਦ ਚੋਣਾਂ ਕਰਵਾਉਣ ਦੀ ਸਲਾਹ ਦਿੱਤੀ ਹੈ, ਜੋ ਹਰੇਕ ਸਾਲ 30 ਜੂਨ ਨੂੰ ਵਿੱਤੀ ਸਾਲ ਦੇ ਖਤਮ ਤੋਂ ਕੁਝ ਹਫ਼ਤੇ ਪਹਿਲਾਂ ਪੇਸ਼ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ : ਸਰਟੀਫਿਕੇਟਾਂ ’ਤੇ ਮੁੜ PM ਮੋਦੀ ਫੋਟੋ ਲਾਉਣ ਦੀ ਤਿਆਰੀ ’ਚ ਸਰਕਾਰ

ਇਕ ਹਫ਼ਤੇ ਤੋਂ ਇਹ ਦੂਜੀ ਵਾਰ ਹੈ ਜਦ ਰਾਸ਼ਿਦ ਨੇ ਚੱਲ ਰਹੇ ਸਿਆਸੀ ਸੰਕਟ ਨੂੰ ਖ਼ਤਮ ਕਰਨ ਲਈ ਮੱਧਕਾਲੀ ਚੋਣਾਂ ਦੀ ਵਕਾਲਤ ਕੀਤੀ ਹੈ। ਰਾਸ਼ਿਦ ਨੇ ਵੀਰਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਖਾਨ ਵਿਰੁੱਧ ਬੇਰਭੋਰਸੀ ਪ੍ਰਸਤਾਵ ਦੇ ਚੱਲਦੇ ਮੌਜੂਦਾ ਸਿਆਸੀ ਅਨਿਸ਼ਚਿਤਤਾ ਨੂੰ ਖਤਮ ਕਰਨ ਲਈ ਦੇਸ਼ 'ਚ ਜਲਦ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਅਗਲੀਆਂ ਆਮ ਚੋਣਾਂ 2023 'ਚ ਹੋਣੀਆਂ ਹਨ।

ਇਹ ਵੀ ਪੜ੍ਹੋ : ਪੋਲੈਂਡ ਦੀ ਸਰਹੱਦ ਨੇੜੇ ਤਾਇਨਾਤ ਅਮਰੀਕੀ ਫੌਜੀਆਂ ਨੂੰ ਮਿਲਣਗੇ ਰਾਸ਼ਟਰਪਤੀ ਬਾਈਡੇਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News