ਅਮਰੀਕਾ ''ਚ ਪਾਕਿਸਤਾਨੀ ਮਾਹਿਰ ਦਾ ਗੋਲੀ ਮਾਰ ਕੇ ਕਤਲ

03/03/2019 3:00:22 AM

ਵਾਸ਼ਿੰਗਟਨ— ਅਮਰੀਕਾ ਦੇ ਵਾਸ਼ਿੰਗਟਨ ਸਥਿਤ ਸੁਗਮਤਾ ਕੇਂਦਰ ਦੇ ਬਾਹਰ ਪਾਕਿਸਤਾਨ ਦੇ ਫਿਲਾਸਫਰ ਤੇ ਮਾਹਿਰ ਜਾਵੇਦ ਭੁੱਟੋ ਦੀ ਹੱਤਿਆ ਕਰ ਦਿੱਤੀ ਗਈ। ਅਮਰੀਕੀ ਸਮਾਚਾਰ ਨਿਊਜ਼ ਏਜੰਸੀ ਵਾਸ਼ਿੰਗਟਨ ਪੋਸਟ ਮੁਤਾਬਕ ਸ਼ੁੱਕਰਵਾਰ ਸਵੇਰੇ 11 ਵਜੇ 64 ਸਾਲਾ ਭੁੱਟੋ ਦੀ ਹੱਤਿਆ ਕਰ ਦਿੱਤੀ ਗਈ। ਭੁੱਟੋ ਦੀ ਹੱਤਿਆ ਦੇ ਦੋਸ਼ 'ਚ 45 ਸਾਲਾ ਹਿਲਮਨ ਜਾਰਡਨ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਗਿਆ ਹੈ। ਭੁੱਟੋ 'ਤੇ ਹਮਲਾ ਕਰਨ ਵਾਲਾ ਉਨ੍ਹਾਂ ਦਾ ਗੁਆਂਢੀ ਹੈ ਤੇ ਉਸ ਨੇ ਭੁੱਟੋ ਨਾਲ ਵਿਵਾਦ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ। ਭੁੱਟੋ ਅਮਰੀਕਾ ਜਾਣ ਤੋਂ ਪਹਿਲਾਂ ਪਾਕਿਸਤਾਨ ਦੇ ਸਿੰਧ ਯੂਨੀਵਰਸਿਟੀ 'ਚ ਫਿਲਾਸਫਰ ਵਿਭਾਗ ਦੇ ਮੁਖੀ ਦੇ ਤੌਰ 'ਤੇ ਆਪਣੀ ਸੇਵਾ ਨਿਭਾ ਚੁੱਕੇ ਸਨ।


Inder Prajapati

Content Editor

Related News