ਪਾਕਿਸਤਾਨੀ ਪੁਲਸ ਨੇ ਅੱਤਵਾਦੀਆਂ ਸਾਹਮਣੇ ਸੁੱਟੇ ਹਥਿਆਰ, 6 ਪੁਲਸ ਸਟੇਸ਼ਨ ਕੀਤੇ ਖਾਲੀ

11/27/2022 4:33:39 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਖ਼ਤਰਨਾਕ ਗੈਂਗਸਟਰਾਂ ਨੇ ਇਕ ਅੱਤਵਾਦੀ ਦੀ ਛਤਰ-ਛਾਇਆ ਵਿਚ ਇਕੱਠੇ ਹੋ ਕੇ ਰਾਜਨਪੁਰ ਜ਼ਿਲ੍ਹੇ ’ਚ 6 ਪੁਲਸ ਸਟੇਸ਼ਨਾਂ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ ਕਿ ਉਸ ਦੇ ਇਕ ਸਾਥੀ ਖੁਦਾ ਬਖ਼ਖ਼ ਦੀ ਪੁਲਸ ਵੱਲੋਂ ਕਤਲ ਕਰਨ ਦਾ ਬਦਲਾ ਲਿਆ ਜਾਵੇਗਾ ਪਰ ਪੁਲਸ ਨੇ ਇਸ ਧਮਕੀ ਦਾ ਮੁਕਾਬਲਾ ਕਰਨ ਦੀ ਬਜਾਏ ਇਲਾਕੇ ਦੇ 6 ਪੁਲਸ ਸਟੇਸ਼ਨਾਂ ਤੋਂ ਪੁਲਸ ਕਰਮਚਾਰੀਆਂ ਨੂੰ ਹਟਾ ਕੇ ਪੁਲਸ ਸਟੇਸ਼ਨ ਖਾਲੀ ਕਰ ਦਿੱਤੇ।

ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਬੀਤੀ ਰਾਤ 5 ਘੰਟਿਆਂ ’ਚ ਪੁਲਸ ਸਟੇਸ਼ਨਾਂ ’ਤੇ ਰਾਕੇਟ ਲਾਂਚਰ, ਮੋਰਟਰ ਸਮੇਤ ਹੋਰ ਹਥਿਆਰਾਂ ਨਾਲ ਹਮਲੇ ਕੀਤੇ। ਅੱਤਵਾਦੀ ਸੰਗਠਨਾਂ ਨੇ ਸਪਸ਼ੱਟ ਕਰ ਦਿੱਤਾ ਸੀ ਕਿ ਉਹ ਖੁਦ ਬਖ਼ਸ਼ ਦੀ ਮੌਤ ਦਾ ਬਦਲਾ ਲੈ ਕੇ ਰਹਿਣਗੇ। ਬੀਤੀ ਰਾਤ ਹਮਲਿਆਂ ’ਚ 12 ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਅੱਤਵਾਦੀਆਂ ਨੇ ਕੁਝ ਪੁਲਸ ਕਰਮਚਾਰੀਆਂ ਨੂੰ ਬੰਦੀ ਵੀ ਬਣਾ ਲਿਆ ਹੈ। ਬੇਸ਼ੱਕ ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਪੁਲਸ ਦੇ 1000 ਜਵਾਨਾਂ ਨੂੰ ਇਲਾਕੇ ਵਿਚ ਭੇਜਿਆ ਗਿਆ ਹੈ ਪਰ ਉਸ ਦੇ ਬਾਵਜੂਦ ਪੁਲਸ ਅਧਿਕਾਰੀਆਂ ਨੇ ਇਲਾਕੇ ਦੇ 6 ਪੁਲਸ ਸਟੇਸ਼ਨਾਂ ਨੂੰ ਖਾਲੀ ਕਰਕੇ ਉੱਥੋਂ ਪੁਲਸ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ।


Manoj

Content Editor

Related News