ਜ਼ਰਦਾਰੀ ਦੀ 'ਉਡਾਰੀ' 'ਤੇ ਰੋਕ ਲਾਏਗੀ ਪਾਕਿ ਸਰਕਾਰ
Thursday, Dec 27, 2018 - 08:30 PM (IST)

ਇਸਲਾਮਾਬਾਦ— ਪਾਕਿਸਤਾਨ ਦੀ ਸਰਕਾਰ ਨੇ ਵੀਰਵਾਰ ਨੂੰ ਇਥੋਂ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਸਣੇ 171 ਹੋਰਾਂ ਦੇ ਨਾਂ ਐਗਜ਼ਿਟ ਕੰਟਰੋਲ ਲਿਸਟ 'ਚ ਪਾਉਣ ਦੀ ਤਿਆਰੀ ਕਰ ਲਈ ਹੈ, ਜਿਸ ਕਾਰਨ ਉਹ ਦੇਸ਼ ਛੱਡ ਦੇ ਕਿਸੇ ਹੋਰ ਦੇਸ਼ ਨਹੀਂ ਜਾ ਸਕਣਗੇ। ਇਨ੍ਹਾਂ ਸਾਰਿਆਂ ਦੇ ਨਾਂ ਸੁਪਰੀਮ ਕੋਰਟ ਵਲੋਂ ਕੀਤੀ ਜਾ ਰਹੀ ਫਰਜ਼ੀ ਬੈਂਕ ਖਾਤਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਏ ਸਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਬਣਾਈ ਟੀਮ ਨੇ 5 ਸਤੰਬਰ ਨੂੰ ਅਜਿਹੇ 32 ਫਰਜ਼ੀ ਖਾਤਿਆਂ ਦਾ ਪਤਾ ਲਗਾਇਆ ਸੀ, ਜਿਨ੍ਹਾਂ ਰਾਹੀਂ ਜ਼ਰਦਾਰੀ, ਉਨ੍ਹਾਂ ਦੀ ਭੈਣ ਤਾਲਪੁਰ ਤੇ ਕਈ ਹੋਰਾਂ ਨੂੰ ਵਿੱਤੀ ਲਾਭ ਪਹੁੰਚਾਇਆ ਗਿਆ ਸੀ।