ਘਰ ’ਚ ਮ੍ਰਿਤਕ ਮਿਲੀ ਪਾਕਿਸਤਾਨੀ ਮਾਡਲ, ਖਿੜਕੀ ਤੋੜ ਕੇ ਦਾਖ਼ਲ ਹੋਇਆ ਕਾਤਲ

Tuesday, Jul 13, 2021 - 11:09 AM (IST)

ਘਰ ’ਚ ਮ੍ਰਿਤਕ ਮਿਲੀ ਪਾਕਿਸਤਾਨੀ ਮਾਡਲ, ਖਿੜਕੀ ਤੋੜ ਕੇ ਦਾਖ਼ਲ ਹੋਇਆ ਕਾਤਲ

ਲਾਹੌਰ (ਬਿਊਰੋ)– ਪਾਕਿਸਤਾਨ ’ਚ ਇਕ ਮਾਡਲ ਦਾ ਘਰ ’ਚ ਦਾਖ਼ਲ ਹੋ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ 29 ਸਾਲਾ ਮਾਡਲ ਨਾਇਬ ਨਦੀਮ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ।

ਪਾਕਿਸਤਾਨ ਅਖ਼ਬਾਰ ਡਾਅਨ ਦੀ ਰਿਪੋਰਟ ਦੀ ਮੰਨੀਏ ਤਾਂ ਨਾਇਬ ਦੇ ਭਰਾ ਨੇ ਇਸ ਸਬੰਧੀ ਪੁਲਸ ਨੂੰ ਰਿਪੋਰਟ ਦਰਜ ਕਰਵਾਈ ਹੈ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਲਾਹੌਰ ਦੇ ਡਿਫੈਂਸ ਬੀ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਨੈਯਰ ਨਿਸਾਰ ਨੇ ਦੱਸਿਆ ਕਿ ਮਾਡਲ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਸਪੱਸ਼ਟ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਬੀ. ਐੱਮ. ਸੀ. ਨੇ ਸੀਲ ਕੀਤੀ ਸੁਨੀਲ ਸ਼ੈੱਟੀ ਦੀ ਬਿਲਡਿੰਗ, ਜਾਣੋ ਕੀ ਹੈ ਕਾਰਨ

ਨਾਇਬਰ ਦੇ ਭਰਾ ਮੁਹੰਮਦ ਅਲੀ ਨੇ ਦੱਸਿਆ ਕਿ 9 ਜੁਲਾਈ ਨੂੰ ਅੱਧੀ ਰਾਤ ਦੇ ਕਰੀਬ ਉਹ ਭੈਣ ਦੇ ਘਰ ਗਿਆ ਸੀ। ਉਥੇ ਉਸ ਨੇ ਦੇਖਿਆ ਕਿ ਨਾਇਬ ਜ਼ਮੀਨ ’ਤੇ ਮ੍ਰਿਤਕ ਪਈ ਹੈ। ਉਸ ਦੀ ਗਰਦਨ ’ਤੇ ਸੱਟ ਦੇ ਨਿਸ਼ਾਨ ਸਨ। ਅਲੀ ਨੇ ਕਿਹਾ ਕਿ ਨਾਇਬ ਦੇ ਬਾਥਰੂਮ ਦੀ ਖਿੜਕੀ ਟੁੱਟੀ ਹੋਈ ਸੀ। ਉਸ ਨੂੰ ਸ਼ੱਕ ਹੈ ਕਿ ਕਾਤਲ ਬਾਥਰੂਮ ਦੇ ਰਸਤੇ ਤੋਂ ਘਰ ਅੰਦਰ ਦਾਖ਼ਲ ਹੋਇਆ ਹੋਵੇਗਾ। ਪੁਲਸ ਦਾ ਕਹਿਣਾ ਹੈ ਕਿ ਅਲੀ ਅਕਸਰ ਭੈਣ ਦਾ ਹਾਲ-ਚਾਲ ਪੁੱਛਣ ਉਸ ਦੇ ਘਰ ਜਾਂਦਾ ਸੀ।

ਨਾਇਬ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਘਰ ’ਚ ਇਕੱਲੀ ਰਹਿੰਦੀ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ’ਚ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਮਹਿਲਾ ਦਾ ਲਾਹੌਰ ’ਚ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 2016 ’ਚ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਉਸ ਦੇ ਭਰਾ ਨੇ ਕੀਤਾ ਸੀ ਤੇ ਉਸ ਨੂੰ ਉਮਰਕੈਦ ਦੀ ਸਜ਼ਾ ਹੋਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News