ਪਾਕਿਸਤਾਨ ਅਤੇ ਅਮਰੀਕਾ ਰੱਖਿਆ ਸਬੰਧਾਂ ਨੂੰ ਵਧਾਉਣ ਲਈ ਕਰਨਗੇ ਗੱਲਬਾਤ
Monday, Feb 13, 2023 - 10:47 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਅਤੇ ਅਮਰੀਕਾ ਦੋ-ਪੱਖੀ ਫੌਜੀ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਵਿਕਲਪਾਂ ਬਾਰੇ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਰੱਖਿਆ ਵਾਰਤਾ ਕਰਨਗੇ। ਵਿਦੇਸ਼ ਦਫ਼ਤਰ ਨੇ ਇੱਥੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਕਿ ਜਨਵਰੀ 2021 ਵਿੱਚ ਪਾਕਿਸਤਾਨ ਵਿੱਚ ਪਹਿਲੇ ਦੌਰ ਦੇ ਆਯੋਜਿਤ ਹੋਣ ਤੋਂ ਬਾਅਦ ਸੋਮਵਾਰ-ਵੀਰਵਾਰ ਦੀ ਗੱਲਬਾਤ ਪਾਕਿਸਤਾਨ-ਅਮਰੀਕਾ ਮੱਧ-ਪੱਧਰੀ ਰੱਖਿਆ ਗੱਲਬਾਤ ਦਾ ਦੂਜਾ ਦੌਰ ਹੋਵੇਗਾ।
ਇਸ 'ਚ ਕਿਹਾ ਗਿਆ ਕਿ ''ਚੀਫ ਆਫ ਜਨਰਲ ਸਟਾਫ ਦੀ ਅਗਵਾਈ 'ਚ ਪਾਕਿਸਤਾਨ ਜਾਣ ਵਾਲੇ ਅੰਤਰ-ਏਜੰਸੀ ਵਫਦ 'ਚ ਵਿਦੇਸ਼ ਮੰਤਰਾਲਾ, ਜੁਆਇੰਟ ਸਟਾਫ ਹੈੱਡਕੁਆਰਟਰ ਅਤੇ ਤਿੰਨਾਂ ਸੇਵਾਵਾਂ ਦੇ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਯੂਐਸ ਮਲਟੀ-ਏਜੰਸੀ ਟੀਮ ਦੀ ਨੁਮਾਇੰਦਗੀ ਡਿਪਟੀ ਸੈਕਟਰੀ ਆਫ਼ ਡਿਫੈਂਸ ਦੇ ਦਫਤਰ ਦੁਆਰਾ ਕੀਤੀ ਜਾਵੇਗੀ।" ਇਸ ਵਿੱਚ ਦੱਸਿਆ ਗਿਆ ਕਿ ਹਾਲ ਹੀ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਹੋਇਆ ਹੈ ਅਤੇ ਰੱਖਿਆ ਸੰਵਾਦ ਇਸ ਦਾ ਪ੍ਰਗਟਾਵਾ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਆਪਰੇਸ਼ਨ ਦੋਸਤ' ਦਾ 7ਵਾਂ ਜਹਾਜ਼ ਪਹੁੰਚਿਆ ਸੀਰੀਆ, ਭੇਜੀ ਗਈ 23 ਟਨ ਤੋਂ ਵਧੇਰੇ ਰਾਹਤ ਸਮੱਗਰੀ (ਤਸਵੀਰਾਂ)
ਡਾਨ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਸਲਾਹਕਾਰ ਡੇਰੇਕ ਚੋਲੇਟ ਨੇ ਅਖ਼ਬਾਰ ਨਾਲ ਇਕ ਇੰਟਰਵਿਊ ਵਿਚ ਅੱਤਵਾਦੀਆਂ ਨਾਲ ਲੜਨ ਵਿਚ ਇਸਲਾਮਾਬਾਦ ਦੀ ਮਦਦ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਨ੍ਹਾਂ ਨੇ ਹਾਲ ਹੀ ਵਿਚ ਪੇਸ਼ਾਵਰ ਦੇ ਪੁਲਸ ਲਾਈਨਜ਼ ਕੰਪਲੈਕਸ ਵਿਚ ਇਕ ਮਸਜਿਦ ਦੇ ਅੰਦਰ ਹਮਲਾ ਕੀਤਾ ਸੀ, ਜਿਸ ਵਿਚ 80 ਤੋਂ ਵੱਧ ਲੋਕ ਮਾਰੇ ਗਏ ਸਨ। ਖ਼ਬਰਾਂ 'ਚ ਦੱਸਿਆ ਗਿਆ ਕਿ ਅਮਰੀਕੀ ਵਿਦੇਸ਼ ਮੰਤਰੀ ਲਈ ਵਿਸ਼ੇਸ਼ ਕੂਟਨੀਤਕ ਕੰਮ ਕਰ ਰਹੇ ਚੋਲੇਟ ਕਈ ਮੁੱਦਿਆਂ 'ਤੇ ਗੱਲਬਾਤ ਲਈ ਜਲਦ ਹੀ ਇਸਲਾਮਾਬਾਦ ਆਉਣ ਵਾਲੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।