ਪਾਕਿ 'ਚ ਦੋ ਹਿੰਦੂ ਭੈਣਾਂ ਨੇ ਕੀਤੀ ਖੁਦਕੁਸ਼ੀ, ਮਾਮਲੇ ਦੀ ਜਾਂਚ ਸ਼ੁਰੂ
Wednesday, Nov 06, 2019 - 11:52 AM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪੁਲਸ ਨੇ ਦੇਸ਼ ਦੇ ਦੱਖਣ ਦੇ ਸਭ ਤੋਂ ਗਰੀਬ ਖੇਤਰਾਂ ਵਿਚ ਦੋ ਹਿੰਦੂ ਔਰਤਾਂ ਦੇ ਸੰਯੁਕਤ ਖੁਦਕੁਸ਼ੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਨੱਥੂ ਬਾਈ ਅਤੇ ਵੀਰੂ ਬਾਈ ਦੀਆਂ ਲਾਸ਼ਾਂ ਥਾਰ ਖੇਤਰ ਵਿਚ ਸਥਿਤ ਉਨ੍ਹਾਂ ਦੇ ਖੇਤ ਵਿਚ ਪਾਈਆਂ ਗਈਆਂ, ਜਿੱਥੇ ਉਹ ਰਹਿੰਦੀਆਂ ਸਨ। ਮੁਸਲਿਮ ਖੇਤਰ ਵਿਚ ਛੋਟੀ ਜਾਤੀ ਦੇ ਹਿੰਦੂਆਂ ਦੀ ਆਬਾਦੀ ਰਹਿੰਦੀ ਹੈ, ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਦੋਹਾਂ ਔਰਤਾਂ ਨੇ ਆਪਣੀ ਜਾਨ ਕਿਉਂ ਲਈ।
ਉਨ੍ਹਾਂ ਦਾ ਵਿਆਹ ਦੋ ਭਰਾਵਾਂ ਨਾਲ ਹੋਇਆ ਸੀ ਜੋ ਇਸਲਾਮਕੋਟ ਕਸਬੇ ਨੇੜੇ ਸਥਾਨਕ ਜਿਮੀਂਦਾਰ ਦੇ ਖੇਤਾਂ ਵਿਚ ਕੰਮ ਕਰਦੇ ਸਨ। ਰਿਪੋਰਟ ਵਿਚ ਕਿਆ ਗਿਆ ਕਿ ਖੇਤਰ ਵਿਚ ਖੁਦਕੁਸ਼ੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਪੁਲਸ ਦਾ ਕਹਿਣਾ ਹੈ ਕਿ ਐਤਵਾਰ ਨੂੰ ਕੇਹਰੀ ਪਿੰਡ ਵਿਚ ਔਰਤਾਂ ਦੇ ਆਪਣੀ ਜਾਨ ਲੈਣ ਦੇ ਪਿੱਛੇ ਦੇ ਉਦੇਸ਼ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਨੱਥੂ ਬਾਈ ਅਤੇ ਵੀਰੂ ਬਾਈ ਦੇ 20 ਸਾਲ ਦੀ ਉਮਰ ਵਿਚ ਪਹੁੰਚਦੇ ਹੀ ਦੋ ਭਰਾਵਾਂ ਚਮਨ ਕੋਹਲੀ ਅਤੇ ਪਹਿਲਾਜ ਕੋਹਲੀ ਨਾਲ ਵਿਆਹ ਹੋ ਗਿਆ ਸੀ। ਵੀਰੂ ਬਾਈ ਦਾ ਬੇਟਾ ਇਕ ਸਾਲ ਦਾ ਸੀ। ਇਹ ਜਾਣਕਾਰੀ ਬੀ.ਬੀ.ਸੀ. ਨੂੰ ਇਕ ਸਥਾਨਕ ਵਸਨੀਕ ਨੇ ਦਿੱਤੀ ਜੋ ਪਰਿਵਾਰ ਨੂੰ ਜਾਣਦਾ ਸੀ।
ਰਿਪੋਰਟ ਵਿਚ ਦੱਸਿਆ ਗਿਆ ਕਿ ਪਿਛਲੇ 6 ਮਹੀਨੇ ਤੋਂ ਜੋੜਾ ਪਿੰਡ ਤੋਂ ਕੁਝ ਦੂਰੀ 'ਤੇ ਫਸਲ ਦੀ ਵਾਢੀ ਲਈ ਖੇਤ ਵਿਚ ਰਹਿ ਰਿਹਾ ਸੀ। ਬੀ.ਬੀ.ਸੀ. ਨੇ ਦੱਸਿਆ ਕਿ ਨਾਗਰਿਕ ਸੰਗਠਨ aware.org ਦੀ ਰਿਪੋਰਟ ਮੁਤਾਬਕ ਇਸ ਸਾਲ ਹੁਣ ਤੱਕ ਥਾਰ ਖੇਤਰ ਵਿਚ ਘੱਟੋ-ਘੱਟ 59 ਲੋਕਾਂ ਮਾਰੇ ਗਏ ਹਨ। ਇਨ੍ਹਾਂ ਵਿਚ 38 ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਜਦਕਿ ਸਾਲ 2018 ਵਿਚ 198 ਲੋਕਾਂ ਨੇ ਖੁਦਕੁਸ਼ੀ ਕੀਤੀ।