ਤਹਿਰੀਕ-ਏ-ਤਾਲਿਬਾਨ ਨੂੰ ਕੰਟਰੋਲ ਕਰਨ ਲਈ ਅਫਗਾਨ ਤਾਲਿਬਾਨ ਨੇਤਾ ਦੀ ਮਦਦ ਲਵੇਗਾ ਪਾਕਿਸਤਾਨ
Sunday, Feb 05, 2023 - 02:04 AM (IST)

ਪੇਸ਼ਾਵਰ (ਏ. ਐੱਨ. ਆਈ.)- ਪਾਕਿਸਤਾਨ ਨੇ ਅਫਗਾਨ ਤਾਲਿਬਾਨ ਦੇ ਮੁਖੀ ਬੈਹਤੁੱਲਾਹ ਅਖੁੰਦਜਾਦਾ ਤੋਂ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ’ਤੇ ਰੋਕ ਲਗਾਉਣ ਲਈ ਮਦਦ ਮੰਗੀ ਹੈ। ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਕਹੀ ਗਈ।
ਇਹ ਖ਼ਬਰ ਵੀ ਪੜ੍ਹੋ - ਘਰ 'ਚ ਦੇਸੀ ਬੰਬ ਬਣਾਉਂਦਿਆਂ ਹੋਇਆ ਧਮਾਕਾ, 1 ਵਿਅਕਤੀ ਦੀ ਮੌਤ, 2 ਦੀ ਹਾਲਤ ਗੰਭੀਰ
ਟੀ.ਟੀ.ਪੀ. ਹਾਲ ਹੀ ਵਿਚ ਪੇਸ਼ਾਵਰ ਮਸਜਿਦ ਵਿਚ ਹੋਈ ਅੱਤਵਾਦੀ ਹਮਲੇ ਸਮੇਤ ਦੇਸ਼ ਵਿਚ ਕਈ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਰਿਹਾ ਹੈ। ਪਾਕਿਸਤਾਨ ਨਾ ਸਿਰਫ ਦੇਸ਼ ਦੇ ਖੈਬਰ ਪਖਤੂਨਖਵਾ ਸੂਬੇ ਵਿਚ, ਸਗੋਂ ਬਲੋਚਿਸਤਾਨ ਅਤੇ ਪੰਜਾਬ ਦੇ ਮਿਆਂਵਾਲੀ ਸ਼ਹਿਰ ਵਿਚ ਵੀ ਅੱਤਵਾਦ ਦੀ ਭਿਆਨ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਇਹ ਸ਼ਹਿਰ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੀ ਸਰਹੱਦ ਨਾਲ ਜੁੜਿਆ ਹੈ। ਪੇਸ਼ਾਵਰ ਮਸਜਿਦ ਵਿਚ ਸੋਮਵਾਰ ਨੂੰ ਹੋਏ ਹਮਲੇ ਵਿਚ ਤਾਲਿਬਾਨ ਦੇ ਇਕ ਆਤਮਘਾਤੀ ਹਮਲਾਵਰ ਨੇ ਦੁਪਹਿਰ ਦੀ ਨਮਾਜ਼ ਦੌਰਾਨ ਖੁਦ ਨੂੰ ਉਡਾ ਲਿਆ, ਜਿਸ ਵਿਚ 101 ਲੋਕ ਮਾਰੇ ਗਏ ਅਤੇ 200 ਤੋਂ ਜ਼ਿਆਦਾ ਜ਼ਖਮੀ ਹੋ ਗਏ। ‘ਦਿ ਐਕਸਪ੍ਰੈੱਸ ਟ੍ਰਿਊਬਿਨ’ ਅਖ਼ਬਾਰ ਮੁਤਾਬਕ ਸ਼ੁੱਕਰਵਾਰ ਨੂੰ ਚੋਟੀ ਦੀ ਕਮੇਟੀ ਦੀ ਬੈਠਕ ਦੌਰਾਨ ਪਾਕਿਸਤਾਨ ਦੇ ਨਾਗਰਿਕ ਅਤੇ ਫੌਜੀ ਅਗਵਾਈ ਨੇ ਟੀ.ਟੀ.ਪੀ. ਨੂੰ ਕੰਟਰੋਲ ਕਰਨ ਲਈ ਅਫਗਾਨ ਤਾਲਿਬਾਨ ਮੁਖੀ ਹੈਬਤੁੱਲਾਹ ਅਖੁੰਦਜਾਦਾ ਦੀ ਦਖਲਅੰਦਾਜ਼ੀ ਗੀ ਮੰਗ ਕਰਨ ਦਾ ਫੈਸਲਾ ਕੀਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਇਸ ਮੁੱਦੇ ਨੂੰ ਆਪਣੇ ਅਫ਼ਗਾਨ ਹਮਰੁੱਤਬਾ ਦੇ ਸਾਹਮਣੇ ਉਠਾਏਗੀ।
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਭਾਰਤੀ ਕ੍ਰਿਕੇਟ ਟੀਮ ਨਹੀਂ ਜਾਵੇਗੀ ਪਾਕਿਸਤਾਨ, UAE 'ਚ ਹੋ ਸਕਦਾ ਹੈ ਏਸ਼ੀਆ ਕੱਪ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਪੇਸ਼ਾਵਰ ਕਤਲੇਆਮ ਨੂੰ ਟਾਲ ਸਕਣ ਵਿਚ ਅਸਫਲ ਰਹਿਣ ਦੀ ਗੱਲ ਸਵੀਕਾਰ ਕੀਤੀ ਅਤੇ ਇਸ ਖਤਰੇ ਨਾਲ ਨਜਿੱਠਣ ਲਈ ‘ਰਾਸ਼ਟਰੀ ਏਕਤਾ’ ਦਾ ਸੱਦਾ ਦਿੱਤਾ। ਸ਼ਰੀਫ ਨੇ ਮੀਟਿੰਗ ਦੌਰਾਨ ਕਿਹਾ ਕਿ ਸਿਆਸੀ ਦਾਇਰੇ ਵਿਚ ਏਕਤਾ ਦੀ ਲੋੜ ਹੈ। ਅੱਤਵਾਦੀ ਸੁਰੱਖਿਆ ਜਾਂਚ ਚੌਕੀ ਨੂੰ ਚਕਮਾ ਦੇ ਕੇ ਮਸਜਿਦ ਤੱਕ ਪਹੁੰਚਣ ਵਿਚ ਕਾਮਯਾਬ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।