ਪਾਕਿਸਤਾਨ ਨੇ JUI-F ਸਬੰਧਤ ਅੰਸਾਰ ਉਲ ਇਸਲਾਮ ''ਤੇ ਪਾਬੰਦੀ ਦੀ ਕੀਤੀ ਤਿਆਰੀ

10/19/2019 9:44:53 PM

ਇਸਲਾਮਾਬਾਦ— ਪਾਕਿਸਤਾਨ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਲਈ ਆਜ਼ਾਦੀ ਮਾਰਚ ਕੱਢਣ ਦਾ ਐਲਾਨ ਕਰਨ ਵਾਲੀ ਪਾਰਟੀ ਜਮੀਯਤੇ ਉਲੇਮਾਏ ਇਸਲਾਮ-ਫਜ਼ਲ ਨਾਲ ਸਬੰਧਤ ਮਿਲੀਸ਼ੀਆ ਅੰਸਾਰ ਉਲ ਇਸਲਾਮ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕਰ ਲਿਆ ਹੈ। ਸਰਕਾਰ ਨੇ ਲਾਠੀਆਂ ਨਾਲ ਲੈਸ ਰਹਿਣ ਵਾਲੀ ਇਸ ਮਿਲੀਸ਼ੀਆ ਫੋਰਸ ਨੂੰ ਦੇਸ਼ ਦੀ ਵਿਧਾਨਕ ਸਰਕਾਰ ਦੇ ਅਧਿਕਾਰ ਨੂੰ ਚੁਣੌਤੀ ਦੇਣ ਵਾਲਾ ਦੱਸਿਆ ਹੈ।

ਪਾਕਿਲਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ 'ਚ ਇਹ ਜਾਣਕਾਰੀ ਦੇਣ ਦੇ ਨਾਲ ਦੱਸਿਆ ਗਿਆ ਹੈ ਕਿ ਅੰਸਾਰ ਉਲ ਇਸਲਾਮ ਦੇ ਮੈਂਬਰ ਪੀਲੇ ਰੰਗ ਦੀ ਵਰਦੀ 'ਚ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਹੱਥਾਂ 'ਚ ਲਾਠੀਆਂ ਹੁੰਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਜੇ.ਯੂ.ਆਈ.-ਐੱਫ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਸੀ।

ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਅੰਸਾਰ ਉਲ ਇਸਲਾਮ ਦੇ ਖਿਲਾਫ ਕਾਰਵਾਈ 'ਤੇ ਸ਼ੰਘੀ ਕੈਬਨਿਟ ਦੀ ਰਜ਼ਾਮੰਦੀ ਲੈ ਲਈ ਹੈ। ਹੁਣ ਇਸ ਸਿਲਸਿਲੇ 'ਚ ਪ੍ਰਸਤਾਵ ਨੂੰ ਦੇਸ਼ ਦੇ ਕਾਨੂੰਨ ਮੰਤਰਾਲੇ ਤੇ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਇਸ ਵਰਦੀਧਾਰੀ ਫੋਰਸ ਨੇ ਪੇਸ਼ਾਵਰ 'ਚ ਕੰਡਿਆਂ ਵਾਲੀਆਂ ਤਾਰਾਂ ਨਾਲ ਲਿਪਟੀਆਂ ਲਾਠੀਆਂ ਦੇ ਨਾਲ ਮਾਰਚ ਕੱਢਿਆ ਹੈ। ਉਨ੍ਹਾਂ ਦੀਆਂ ਹਰਕਤਾਂ ਦੇਸ਼ ਦੀ ਸਰਕਾਰ ਦੇ ਅਧਿਕਾਰ ਨੂੰ ਚੁਣੌਤੀ ਦੇਣ ਵਾਲੀਆਂ ਹਨ। ਇਹ ਫੋਰਸ ਸਰਕਾਰੀ ਏਜੰਸੀਆਂ ਨਾਲ ਟਕਰਾਉਣ ਦੀ ਤਿਆਰੀ 'ਚ ਨਜ਼ਰ ਆ ਰਹੀ ਹੈ। ਹਥਿਆਰਬੰਦ ਦਲ ਦੇ ਤੌਰ 'ਤੇ ਇਸ ਦਾ ਗਠਨ ਸੰਵਿਧਾਨ ਦੀ ਧਾਰਾ 256 ਦੇ ਖਿਲਾਫ ਹੈ। ਇਸ ਲਈ ਇਸ 'ਤੇ ਪਾਬੰਦੀ ਲਾਈ ਜਾਵੇ।

ਕਾਨੂੰਨ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੂੰ ਇਸ ਨੂੰ ਪਾਬੰਦੀਸ਼ੁਦਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨੀ ਹੋਵੇਗੀ। ਇਸ ਤੋਂ ਬਾਅਦ ਮੰਤਰਾਲਾ ਸੁਪਰੀਮ ਕੋਰਟ ਨੂੰ ਇਸ ਬਾਰੇ ਜਾਣੂ ਕਰਵਾਏਗਾ। ਸੁਪਰੀਮ ਕੋਰਟ ਵਲੋਂ ਇਸ 'ਤੇ ਮੁਹਰ ਲਗਾਏ ਜਾਣ 'ਤੇ ਸੰਸਥਾ ਪਾਬੰਦੀਸ਼ੁਦਾ ਕਰਾਰ ਦੇ ਦਿੱਤੀ ਜਾਵੇਗੀ।


Baljit Singh

Content Editor

Related News