ਪਾਕਿ ਦਾ ਚੀਨ ਨੂੰ ਵੱਡਾ ਝਟਕਾ, ਇਕ ਵਾਰ ਫਿਰ ਬੈਨ ਕੀਤਾ ''ਟਿਕਟਾਕ''
Friday, Mar 12, 2021 - 06:31 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਮੀਡੀਆ ਰੈਗੁਲੇਟਰੀ ਏਜੰਸੀ ਪੀ.ਟੀ.ਏ. ਨੇ ਵੀਰਵਾਰ ਨੂੰ ਚੀਨੀ ਵੀਡੀਓ ਐਪ 'ਟਿਕਟਾਕ' ਨੂੰ ਇਕ ਵਾਰ ਫਿਰ ਬਲਾਕ ਕਰ ਦਿੱਤਾ। ਇਸ ਤੋਂ ਪਹਿਲਾਂ ਦੇਸ਼ ਦੇ ਦੋ ਵਕੀਲਾਂ ਨੇ ਅਦਾਲਤ ਦਾ ਰੁਖ਼ ਕਰ ਦਾਅਵਾ ਕੀਤਾ ਸੀ ਕਿ ਇਸ ਐਪ ਜ਼ਰੀਏ ਅਸ਼ਲੀਲ ਸਮੱਗਰੀ ਫੈਲਾਈ ਜਾ ਰਹੀ ਹੈ। ਕਰੀਬ 6 ਮਹੀਨੇ ਪਹਿਲਾਂ ਵੀ ਪਾਕਿਸਤਾਨੀ ਰੈਗੁਲੇਟਰੀ ਏਜੰਸੀ ਨੇ 'ਟਿਕਟਾਕ' ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ।
ਪੀ.ਟੀ.ਏ. ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸੋਸ਼ਲ ਮੀਡੀਆ ਐਪ 'ਤੇ ਕਥਿਤ ਤੌਰ 'ਤੇ ਅਨੈਤਿਕ ਅਤੇ ਅਸ਼ਲੀਲ ਸਮੱਗਰੀ ਹੈ। ਏਜੰਸੀ ਨੇ ਸੰਖੇਪ ਬਿਆਨ ਵਿਚ ਕਿਹਾ ਕਿ ਉਸ ਨੇ ਪੇਸ਼ਾਵਰ ਹਾਈ ਕੋਰਟ ਦੇ ਆਦੇਸ਼ ਦੀ ਪਾਲਣਾ ਕਰਦਿਆਂ 'ਟਿਕਟਾਕ' ਨੂੰ ਪਾਬੰਦੀਸ਼ੁਦਾ ਕੀਤਾ ਹੈ। ਇਸ ਦੇ ਇਲਾਵਾ ਏਜੰਸੀ ਨੇ ਕੋਈ ਹੋਰ ਵੇਰਵਾ ਉਪਲਬਧ ਨਹੀਂ ਕਰਾਇਆ। ਪੇਸ਼ਾਵਰ ਹਾਈ ਕੋਰਟ ਨੇ ਕਿਹਾ ਕਿ ਉਸ ਨੇ ਵਕੀਲ ਨਾਜਿਸ਼ ਮੁਜੱਫਰ ਅਤੇ ਸਾਰਾ ਅਲੀ ਦੀ ਪਟੀਸ਼ਨ 'ਤੇ ਕਾਰਵਾਈ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- WA ਸੂਬਾ ਪ੍ਰੀਮੀਅਰ ਦੇ ਚੋਣ ਦਫਤਰ ਵਿਖੇ ਮਿਲਿਆ ਸ਼ੱਕੀ ਪੈਕੇਟ, ਵਧਾਈ ਗਈ ਸੁਰੱਖਿਆ
ਟਿਕਟਾਕ ਵੀਡੀਓ 'ਤੇ ਬਵਾਲ
ਵਕੀਲਾਂ ਨੇ ਆਪਣੀ ਪਟੀਸ਼ਨ ਵਿਚ ਅਪੀਲ ਕੀਤੀ ਸੀ ਕਿ ਵੀਡੀਓ ਸਾਂਝਾ ਕਰਨ ਵਾਲੀ ਐਪ ਨੂੰ ਉਦੋਂ ਤੱਕ ਬਲਾਕ ਰੱਖਿਆ ਜਾਵੇ ਜਦੋਂ ਤੱਕ ਉਹ ਪਿਛਲੇ ਸਾਲ ਪਾਕਿਸਤਾਨੀ ਮੀਡੀਆ ਰੈਗੁਲੇਟਰੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਹੈ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਟਿਕਟਾਕ 'ਤੇ ਜਿਹੜੀ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ ਉਸ ਨੂੰ ਪਾਕਿਸਤਾਨੀ ਸਮਾਜ ਵਿਚ ਸਵੀਕਾਰ ਨਹੀਂ ਕੀਤਾ ਗਿਆ ਹੈ।ਉਹਨਾਂ ਨੇ ਕਿਹਾ ਕਿ ਇਸ ਨਾਲ ਸਭ ਤੋਂ ਵੱਧ ਨੌਜਵਾਨ ਪ੍ਰਭਾਵਿਤ ਹੋਏ ਹਨ।
ਉੱਧਰ ਟਿਕਟਾਕ ਨੇ ਇਸ 'ਤੇ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਅਸੀਂ ਲਗਾਤਾਰ ਵੀਡੀਓ ਦੀ ਨਿਗਰਾਨੀ ਕਰ ਰਹੇ ਹਾਂ ਤਾਂ ਜੋ ਉਸ ਕੰਟੈਂਟ ਮਤਲਬ ਸਮਗੱਰੀ ਦਾ ਪਤਾ ਲਗਾਇਆ ਜਾ ਕੇ ਜੋ ਸਮਾਜ ਅਤੇ ਭਾਈਚਾਰਕ ਨਿਯਮਾਂ ਦੀ ਉਲੰਘਣਾ ਕਰਦੀ ਹੈ। ਉਸ ਨੇ ਕਿਹਾ ਕਿ ਅਸੀਂ ਕਈ ਅਜਿਹੇ ਅਕਾਊਂਟ ਬੈਨ ਕੀਤੇ ਹਨ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਨੋਟ- ਪਾਕਿਸਤਾਨ ਵੱਲੋਂ ਚੀਨੀ ਐਪ 'ਟਿਕਟਾਕ' ਬਲਾਕ ਕਰਨ ਸੰਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।