ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਨੇ ਭਾਰਤ ਨਾਲ ਸਬੰਧ ਬਹਾਲ ਕਰਨ ਦੀ ਕੀਤੀ ਵਕਾਲਤ
Friday, Jun 17, 2022 - 12:24 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਵੀਰਵਾਰ ਨੂੰ ਭਾਰਤ ਨਾਲ ਸਬੰਧ ਬਹਾਲੀ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਨਵੀਂ ਦਿੱਲੀ ਨਾਲ ਸਬੰਧ ਤੋੜਨਾ ਦੇਸ਼ਹਿੱਤ ਵਿਚ ਨਹੀਂ ਹੋਵੇਗਾ, ਕਿਉਂਕਿ ਇਸਲਾਮਾਬਾਦ ਪਹਿਲਾਂ ਤੋਂ ਹੀ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਹੈ। ਇਸਲਾਮਾਬਾਦ ਵਿਚ ਰਣਨੀਤਕ ਅਧਿਐਨ ਸੰਸਥਾਨ ਦੇ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਬਿਲਾਵਲ ਨੇ ਕਿਹਾ ਕਿ ਭਾਰਤ ਨਾਲ ਕਈ ਮੁੱਦਿਆਂ ’ਤੇ ਸਾਡੇ ਮਤਭੇਦ ਹਨ। ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗ ਅਤੇ ਸੰਘਰਸ਼ ਦਾ ਲੰਬਾ ਇਤਿਹਾਸ ਰਿਹਾ ਹੈ। ਅੱਜ ਸਾਡੇ ਵਿਚਾਲੇ ਗੰਭੀਰ ਵਿਵਾਦ ਵੀ ਹਨ ਅਤੇ ਅਗਸਤ 2019 ਦੀ ਘਟਨਾ (ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨਾ) ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਪਿੰਕੀ ਸਿੰਘ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ
ਕਸ਼ਮੀਰ ਮੁੱਦੇ 'ਤੇ ਬਿਲਾਵਲ ਨੇ ਕਿਹਾ ਕਿ ਇਹ ਮੁੱਦਾ ''ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਮੇਰੀ ਕਿਸੇ ਵੀ ਗੱਲਬਾਤ ਦਾ ਆਧਾਰ ਬਣ ਗਿਆ ਹੈ।'' ਭਾਰਤ ਨਾਲ ਸਬੰਧਾਂ ਦੀ ਬਹਾਲੀ ਦਾ ਜ਼ਿਕਰ ਕਰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ, 'ਮਈ 'ਚ ਸਾਡੇ ਕੋਲ ਸੀਮਾਬੰਦੀ ਕਮਿਸ਼ਨ (ਜੰਮੂ-ਕਸ਼ਮੀਰ ਵਿੱਚ) ਸੀ ਅਤੇ ਫਿਰ ਹਾਲ ਹੀ ਵਿੱਚ ਅਹੁਦੇਦਾਰਾਂ ਦੀਆਂ 'ਇਸਲਾਮੋਫੋਬੀਆ' ਟਿੱਪਣੀਆਂ ਨੇ ਇਕ ਅਜਿਹਾ ਮਾਹੌਲ ਸਿਰਜਿਆ, ਜਿਸ ਵਿੱਚ ਪਾਕਿਸਤਾਨ ਲਈ ਸ਼ਮੂਲੀਅਤ ਅਸੰਭਵ ਨਹੀਂ, ਹਾਲਾਂਕਿ ਬਹੁਤ ਮੁਸ਼ਕਲ ਹੈ।' ਬਿਲਾਵਲ ਨੇ ਥਿੰਕ ਟੈਂਕ ਪ੍ਰੋਗਰਾਮ ਵਿਚ ਹਾਜ਼ਰ ਲੋਕਾਂ ਨੂੰ ਪੁੱਛਿਆ ਕਿ ਕੀ ਭਾਰਤ ਨਾਲ ਸਬੰਧ ਤੋੜਨ ਨਾਲ ਪਾਕਿਸਤਾਨ ਦੇ ਹਿੱਤਾਂ ਦੀ ਪੂਰਤੀ ਹੋ ਰਹੀ ਹੈ, ਭਾਵੇਂ ਉਹ ਕਸ਼ਮੀਰ ’ਤੇ ਹੋਵੇ, ਭਾਵੇਂ ਉਹ ਵਧਦੇ ਇਸਲਾਮਾਫੋਬੀਆ ’ਤੇ ਹੋਵੇ ਜਾਂ ਭਾਰਤ ਵਿਚ ਹਿੰਦੁਤਵ ਦੀ ਵਿਚਾਰਧਾਰਾ ’ਤੇ ਜ਼ੋਰ ਦੇਣਾ ਹੋਵੇ?
ਇਹ ਵੀ ਪੜ੍ਹੋ: ਤਾਲਿਬਾਨ ਰਾਜ 'ਚ ਮਸ਼ਹੂਰ TV ਐਂਕਰ ਸੜਕ 'ਤੇ ਪਕੌੜੇ ਵੇਚਣ ਲਈ ਮਜਬੂਰ, ਤਸਵੀਰਾਂ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।