ਪਾਕਿਸਤਾਨ ਨੇ ਸਿਆਚਿਨ ਨੂੰ ਸੈਲਾਨੀਆਂ ਲਈ ਖੋਲ੍ਹਣ ਦੀ ਭਾਰਤ ਦੀ ਯੋਜਨਾ ''ਤੇ ਚੁੱਕੇ ਸਵਾਲ

11/21/2019 7:52:18 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਸਿਆਚਿਨ ਇਕ ਵਿਵਾਦਿਤ ਖੇਤਰ ਹੈ ਤੇ ਭਾਰਤ ਇਸ ਨੂੰ ਸੈਲਾਨੀਆਂ ਲਈ ਨਹੀਂ ਖੋਲ ਸਕਦਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਭਾਰਤ ਵਲੋਂ ਸਿਆਚਿਨ ਨੂੰ ਸੈਲਾਨੀਆਂ ਲਈ ਖੋਲ੍ਹੇ ਜਾਣ ਦੀਆਂ ਖਬਰਾਂ 'ਤੇ ਪ੍ਰਤੀਕਿਰਆ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਜ਼ਬਰਦਸਤੀ ਸਿਆਚਿਨ ਗਲੇਸ਼ੀਅਰ 'ਤੇ ਕਬਜ਼ਾ ਕੀਤਾ ਹੈ ਤੇ ਇਹ ਇਕ ਵਿਵਾਦਿਤ ਖੇਤਰ ਹੈ। ਭਾਰਤ ਇਸ ਨੂੰ ਸੈਲਾਨੀਆਂ ਲਈ ਕਿਵੇਂ ਖੋਲ ਸਕਦਾ ਹੈ?

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 21 ਅਕਤੂਬਰ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਨੇ ਸੈਰ-ਸਪਾਟੇ ਲਈ ਸਿਆਚਿਨ ਆਧਾਰ ਸ਼ਿਵਰ ਤੋਂ ਲੈ ਕੇ ਕੁਮਾਰ ਚੌਕੀ ਤੱਕ ਪੂਰੇ ਖੇਤਰ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਫੈਸਲ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਇਸ ਮਾਮਲੇ ਵਿਚ ਭਾਰਤ ਵਲੋਂ ਕੁੱਝ ਵੀ ਚੰਗਾ ਜਾਂ ਸਕਾਰਾਤਮਕ ਹੋਣ ਦੀ ਉਮੀਦ ਨਹੀਂ ਕਰ ਰਿਹਾ ਹੈ।


Baljit Singh

Content Editor

Related News