ਪਾਕਿਸਤਾਨ ਨੇ ਪੁਲਸ ਸਟੇਸ਼ਨਾਂ ''ਚ ਸਮਾਰਟਫੋਨ ਦੀ ਵਰਤੋਂ ''ਤੇ ਲਾਈ ਪਾਬੰਦੀ

09/10/2019 3:13:25 PM

ਲਾਹੌਰ— ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਰੋਣਾ ਰੋ ਰਿਹਾ ਪਾਕਿਸਤਾਨ ਮਨੁੱਖੀ ਅਧਿਕਾਰ ਨੂੰ ਕਿੰਨਾਂ ਗੰਭੀਰਤਾ ਨਾਲ ਲੈਂਦਾ ਹੈ, ਉਸ ਦਾ ਸੱਚ ਪੂਰੀ ਤਰ੍ਹਾਂ ਦੁਨੀਆ ਦੇ ਸਾਹਮਣੇ ਆ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪੁਲਸ ਸਟੇਸ਼ਨਾਂ ਦੇ ਅੰਦਰ ਐੱਸ.ਐੱਚ.ਓ. ਤੋਂ ਹੇਠਾਂ ਦੇ ਅਧਿਕਾਰੀਆਂ ਦੇ ਸਮਾਰਟਫੋਨ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੀ ਨਹੀਂ ਨਾਗਰਿਕਾਂ ਨੂੰ ਵੀ ਪੁਲਸ ਸਟੇਸ਼ਨਾਂ ਦੇ ਅੰਦਰ ਸੈਲਫੋਨ ਲਿਜਾਣ ਦੀ ਆਗਿਆ ਨਹੀਂ ਹੋਵੇਗੀ ਤੇ ਥਾਣੇ 'ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਫੋਨ ਵੀ ਬਾਹਰ ਹੀ ਜਮਾ ਕਰਵਾਉਣਾ ਪਵੇਗਾ।

ਇਹ ਤੁਗਲਕੀ ਫਰਮਾਨ ਇਸ ਲਈ ਜਾਰੀ ਕੀਤਾ ਗਿਆ ਹੈ ਤਾਂਕਿ ਪੰਜਾਬ ਪੁਲਸ ਦੀ ਕਰੂਰਤਾ ਤੇ ਤਸ਼ੱਦਦ ਕਿਸੇ ਦੇ ਸਾਹਮਣੇ ਨਾ ਆ ਸਕੇ। 'ਦ ਐਕਸਪ੍ਰੈੱਸ ਟ੍ਰਿਬਿਊਨ' ਦੇ ਮੁਤਾਬਕ ਪਿਛਲੇ ਸਮੇਂ 'ਚ ਪੰਜਾਬ ਪੁਲਸ ਦੀ ਕਰੂਰਤਾ ਤੇ ਤਸ਼ੱਦਦ ਨੂੰ ਪ੍ਰਦਰਸ਼ਿਤ ਕਰਦੇ ਵੀਡੀਓ ਕਲਿਪ ਬਹੁਤ ਵਾਇਰਲ ਹੋਏ ਸਨ। ਇਹੀ ਕਾਰਨ ਹੈ ਕਿ ਪ੍ਰਸ਼ਾਸਨ ਵਲੋਂ ਇਹ ਕਦਮ ਚੁੱਕਿਆ ਗਿਆ ਹੈ।

ਆਮ ਫੋਨ ਦੀ ਵਰਤੋਂ ਦੀ ਆਗਿਆ
ਪੁਲਸ ਇੰਸਪੈਕਟਰ ਜਨਰਲ ਆਰਿਫ ਨਵਾਜ਼ ਮੁਤਾਬਕ ਚੋਟੀ ਦੇ ਪੁਲਸ ਅਧਿਕਾਰੀਆਂ ਨੂੰ ਇਸ ਦੀ ਬਜਾਏ ਆਮ ਫੋਨ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ। ਉਹ ਉਸੇ ਫੋਨ ਦੀ ਵਰਤੋਂ ਕਰਨਗੇ ਜਿਸ 'ਚ ਵੀਡੀਓ ਰਿਕਾਰਡਿੰਗ ਦੀ ਸੁਵਿਧਾ ਨਾ ਹੋਵੇ। ਰਾਵਲਪਿੰਡੀ ਦੇ ਸੀਪੀਓ ਫੈਸਲ ਰਾਣਾ ਨੇ ਇਸ ਸਬੰਧ 'ਚ ਪੁਲਸ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਨਾਗਰਿਕਾਂ ਨੂੰ ਗਲਤ ਤਰੀਕੇ ਨਾਲ ਹਿਰਾਸਤ 'ਚ ਰੱਖਣ ਤੇ ਉਨ੍ਹਾਂ 'ਤੇ ਜ਼ੁਲਮ ਕਰਨ ਦੇ ਖਿਲਾਫ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਵੀ ਜਾਰੀ ਕੀਤੇ।


Baljit Singh

Content Editor

Related News