ਪਾਕਿ ਦੇ PM ਇਮਰਾਨ ਖਾਨ ਨੇ ਲੋਕਤੰਤਰ ਦਾ ਮਜ਼ਾਕ ਬਣਾਉਣ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ

Friday, Mar 05, 2021 - 02:32 AM (IST)

ਇਸਲਾਮਾਬਾਦ-ਅਸਤੀਫੇ ਦੇ ਵਧਦੇ ਦਬਾਅ ਦਰਮਿਆਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ''ਲੋਕਤੰਤਰ ਦਾ ਮਜ਼ਾਕ ਬਣਾਉਣ'' ਲਈ ਮਹਾਗਠਜੋੜ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਛੱਡਣਗੇ। ਖਾਨ ਨੇ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਇਹ ਟਿੱਪਣੀ ਕੀਤੀ। ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ ਨੂੰ ਸੈਨੇਟ ਚੋਣਾਂ 'ਚ ਮਿਲੀ ਹਾਰ ਦੇ ਮੱਦੇਨਜ਼ਰ ਆਪਣੀ ਸਰਕਾਰ ਦੀ ਮਿਆਦ ਨੂੰ ਬਰਕਰਾਰ ਰੱਖਣ ਲਈ ਭਰੋਸੇ ਦੀ ਵੋਟ ਹਾਸਲ ਕਰਨ ਤੋਂ ਪਹਿਲਾਂ ਖਾਨ ਨੇ ਇਹ ਸੰਬੋਧਨ ਦਿੱਤਾ।

ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਉਮੀਦਵਾਰ ਸ਼ੇਖ ਨੂੰ ਹਰਾ ਕੇ ਪ੍ਰਧਾਨ ਮੰਤਰੀ ਖਾਨ ਨੂੰ ਇਕ ਵੱਡਾ ਝਟਕਾ ਦਿੱਤਾ, ਜਿਨ੍ਹਾਂ ਨੇ ਆਪਣੇ ਮੰਤਰੀ ਮੰਡਲ ਸਹਿਯੋਗੀ ਲਈ ਵਿਅਕਤੀ ਤੌਰ 'ਤੇ ਪ੍ਰਚਾਰ ਕੀਤਾ ਸੀ।

ਇਹ ਵੀ ਪੜ੍ਹੋ -ਆਪਣੀ ਹੀ ਬ੍ਰੇਨ ਸਰਜਰੀ ਲਈ ਪੈਸੇ ਇਕੱਠੇ ਕਰਨ ਲਈ ਨਿੰਬੂ ਪਾਣੀ ਵੇਚ ਰਹੀ ਇਹ 7 ਸਾਲਾਂ ਮਾਸੂਮ ਬੱਚੀ

ਪੀ.ਡੀ.ਐੱਮ., ਖਾਨ ਦੀ ਸਰਕਾਰ ਨੂੰ ਡੇਗਣ ਲਈ ਪਿਛਲੇ ਸਾਲ ਸਤੰਬਰ 'ਚ ਗਠਿਤ 11 ਪਾਰਟੀਆਂ ਦਾ ਗਠਜੋੜ ਹੈ। ਕ੍ਰਿਕੇਟਰ ਤੋਂ ਨੇਤਾ ਬਣੇ 68 ਸਾਲਾ ਖਾਨ ਨੇ ਕਿਹਾ ਕਿ ਮੈਂ ਭਰੋਸੇ ਦੀ ਵੋਟ ਹਾਸਲ ਕਰਾਂਗਾ। ਮੈਂ ਆਪਣੇ ਮੈਂਬਰਾਂ ਨੂੰ ਇਹ ਦਿਖਾਉਣ ਲਈ ਕਹਾਂਗਾ ਕਿ ਉਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਹੈ। ਜੇਕਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਹੈ ਤਾਂ ਮੈਂ ਵਿਰੋਧੀ ਧਿਰ ਦੇ ਬੈਂਚ 'ਤੇ ਬੈਠਾਂਗਾ। ਖਾਨ ਨੇ ਕਿਹਾ ਕਿ ਜੇਕਰ ਮੈਂ ਸਰਕਾਰ ਤੋਂ ਬਾਹਰ ਹੁੰਦਾ ਹਾਂ ਤਾਂ ਮੈਂ ਲੋਕਾਂ ਕੋਲ ਜਾਵਾਂਗਾ ਅਤੇ ਉਨ੍ਹਾਂ ਨੂੰ ਦੇਸ਼ ਲਈ ਆਪਣਾ ਸੰਘਰਸ਼ ਜਾਰੀ ਰੱਖਣ ਲਈ ਕਹਾਂਗਾ।

ਇਹ ਵੀ ਪੜ੍ਹੋ -ਆਕਸਫੋਰਡ ਦੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਲੈਣ 'ਤੇ ਸਾਈਫ ਇਫੈਕਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News