ਪਾਕਿ SC ਨੇ ਨਵਾਜ਼ ਦੀ ਜਮਾਨਤ ਪਟੀਸ਼ਨ 'ਤੇ ਫੈਸਲਾ 26 ਮਾਰਚ ਤੱਕ ਟਾਲਿਆ

03/19/2019 4:29:50 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੈਡੀਕਲ ਆਧਾਰ 'ਤੇ ਜਮਾਨਤ ਦੀ ਅਪੀਲ ਦੀ ਮੰਗ ਕਰਨ ਵਾਲੀ ਪਟੀਸ਼ਨ 26 ਮਾਰਚ ਤੱਕ ਟਾਲ ਦਿੱਤੀ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੈਡੀਕਲ ਆਧਾਰ 'ਤੇ ਜਮਾਨਤ ਲਈ ਕੀਤੀ ਗਈ ਅਪੀਲ 'ਤੇ ਮੰਗਲਵਾਰ ਨੂੰ ਸੁਣਵਾਈ ਕੀਤੀ। ਅਲ ਅਜ਼ੀਜ਼ੀਆ ਸਟੀਲ ਮਿੱਲ ਭ੍ਰਿਸ਼ਟਾਚਾਰ ਮਾਮਲੇ ਵਿਚ 69 ਸਾਲਾ ਨਵਾਜ਼ ਸ਼ਰੀਫ ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਦੀ ਬੇਟੀ ਮਰੀਅਮ ਨਵਾਜ਼ ਦਾ ਕਹਿਣਾ ਹੈ ਕਿ ਸ਼ਰੀਫ ਨੂੰ ਬੀਤੇ ਹਫਤੇ ਐਨਜਾਈਨਾ ਦਾ ਚਾਰ ਵਾਰ ਅਟੈਕ ਆਇਆ। 

ਸ਼ਰੀਫ ਪਰਿਵਾਰ ਸਿਕਾਇਤ ਕਰਦਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਸ਼ਰੀਫ ਨੂੰ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਹੋਣ ਦੇ ਬਾਵਜੂਦ ਇਲਾਜ ਦੀਆਂ ਉਚਿਤ ਸਹੂਲਤਾਂ ਨਹੀਂ ਦੇ ਰਹੀ। ਇਸਲਾਮਾਬਾਦ ਹਾਈ ਕੋਰਟ ਨੇ 25 ਫਰਵਰੀ ਨੂੰ ਅਲ ਅਜ਼ੀਜ਼ੀਆ ਸਟੀਲ ਮਿੱਲ ਮਾਮਲੇ ਵਿਚ ਮੈਡੀਕਲ ਆਧਾਰ 'ਤੇ ਜਮਾਨਤ ਦੇਣ ਦੀ ਮੰਗ ਕਰਵ ਵਾਲੀ ਐਪਲੀਕੇਸ਼ਨ ਖਾਰਿਜ ਕਰ ਦਿੱਤੀ ਸੀ। ਇਸ ਦੇ ਵਿਰੋਧ ਵਿਚ ਸ਼ਰੀਫ ਨੇ 6 ਮਾਰਚ ਨੂੰ ਅਪੀਲ ਦਾਇਰ ਕੀਤੀ। 

ਮੰਨਿਆ ਜਾ ਰਿਹਾ ਹੈ ਕਿ ਸੁਣਵਾਈ ਦੌਰਾਨ ਸ਼ਰੀਫ ਦੀ ਪਾਰਟੀ ਦੇ ਕਈ ਨੇਤਾ ਅਦਾਲਤ ਵਿਚ ਹਾਜ਼ਰ ਰਹਿਣਗੇ। ਸ਼ਰੀਫ ਦੀ ਪਟੀਸ਼ਨ 'ਤੇ ਪ੍ਰਧਾਨ ਜੱਜ ਆਸਿਫ ਸਈਦ ਖੋਸਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਸੁਣਵਾਈ ਕਰੇਗੀ। ਬੈਂਚ ਵਿਚ ਨਿਆਂ ਮੂਰਤੀ ਸੱਜਾਦ ਅਲੀ ਸ਼ਾਹ ਅਤੇ ਨਿਆਂਮੂਰਤੀ ਯਾਹੀਆ ਅਫਰੀਦੀ ਵੀ ਹੋਣਗੇ।


Vandana

Content Editor

Related News