ਆਸਿਮ ਮੁਨੀਰ ਬਣਨਗੇ ਪਾਕਿਸਤਾਨ ਦੇ ਰਾਸ਼ਟਰਪਤੀ ! ਪਹਿਲੀ ਵਾਰ ਤੋੜੀ ਚੁੱਪੀ
Monday, Aug 18, 2025 - 10:53 AM (IST)

ਇੰਟਰਨੈਸ਼ਨਲ ਡੈਸਕ- ਭਾਰਤ-ਪਾਕਿ ਵਿਚਾਲੇ ਹੋਈ ਜੰਗਬੰਦੀ ਮਗਰੋਂ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਏ ਜਾਣ ਦੀਆਂ ਚਰਚਾਵਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਸਨ। 2 ਵਾਰ ਅਮਰੀਕਾ ਦੇ ਦੌਰੇ ਮਗਰੋਂ ਇਹ ਚਰਚਾ ਹੋਰ ਜ਼ਿਆਦਾ ਤੇਜ਼ ਹੋ ਗਈ ਸੀ। ਪਰ ਇਸ ਬਾਰੇ ਚੁੱਪੀ ਤੋੜਦਿਆਂ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੇਸ਼ ਦੀ ਸਿਆਸਤ ’ਚ ਕੋਈ ਦਿਲਚਸਪੀ ਨਹੀਂ ਹੈ। ਉਹ ਖੁਦ ਨੂੰ ਸਿਰਫ਼ ਦੇਸ਼ ਦਾ ਸੇਵਕ ਤੇ ਰੱਖਿਅਕ ਸਮਝਦੇ ਹਨ।
ਇਹ ਗੱਲ ਇਕ ਪਾਕਿਸਤਾਨੀ ਮੀਡੀਆ ਆਊਟਲੈੱਟ ਦੀ ਰਿਪੋਰਟ ’ਚ ਕਹੀ ਗਈ ਹੈ। ‘ਜੰਗ’ ਮੀਡੀਆ ਗਰੁੱਪ ਦੇ ਕਾਲਮਨਵੀਸ ਸੁਹੈਲ ਬਹਿਰਾਈਚ ਨੇ ਸ਼ਨੀਵਾਰ ਛਪੇ ਇਕ ਲੇਖ ਵਿਚ ਦਾਅਵਾ ਕੀਤਾ ਕਿ ਮੁਨੀਰ ਨੇ ਅਮਰੀਕਾ ਦੇ ਦੌਰੇ ਪਿੱਛੋਂ ਬੈਲਜੀਅਮ ਦੇ ਬ੍ਰਸਲਜ਼ ’ਚ ਇਕ ਮੀਟਿੰਗ ਦੌਰਾਨ ਇਸ ਮਾਮਲੇ ’ਤੇ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਗੱਲ ਕੀਤੀ ਸੀ। ਮੁਨੀਰ ਨੇ ਕਿਹਾ ਸੀ ਕਿ ਅੱਲ੍ਹਾ ਨੇ ਮੈਨੂੰ ਦੇਸ਼ ਦਾ ਰੱਖਿਅਕ ਬਣਾਇਆ ਹੈ। ਮੈਨੂੰ ਇਸ ਤੋਂ ਇਲਾਵਾ ਕੋਈ ਹੋਰ ਅਹੁਦਾ ਨਹੀਂ ਚਾਹੀਦਾ।
ਇਹ ਵੀ ਪੜ੍ਹੋ- ਸਕੂਲਾਂ 'ਚ ਬੰਬ ! ਕੀਤੀ ਗਈ ਛੁੱਟੀ, ਮਾਪਿਆਂ ਦੇ ਖੜਕ ਗਏ ਫ਼ੋਨ
ਮੁਨੀਰ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਲਗਾਤਾਰ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਪਾਕਿਸਤਾਨੀ ਸਿਅਾਸੀ ਵਿਵਸਥਾ ’ਚ ਫੌਜੀ ਦਖਲਅੰਦਾਜ਼ੀ ਹੋਈ ਹੈ ਪਰ ਮੁਨੀਰ ਨੇ ਅਜਿਹੀਆਂ ਅਟਕਲਾਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e