ਪਾਕਿਸਤਾਨ: ਕਟਾਸ ਰਾਜ ਮੰਦਰ ਕੰਪਲੈਕਸ ''ਚ ਹਿੰਦੂ ਸ਼ਰਧਾਲੂਆਂ ਲਈ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ

Friday, Dec 06, 2024 - 11:50 AM (IST)

ਪਾਕਿਸਤਾਨ: ਕਟਾਸ ਰਾਜ ਮੰਦਰ ਕੰਪਲੈਕਸ ''ਚ ਹਿੰਦੂ ਸ਼ਰਧਾਲੂਆਂ ਲਈ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ

ਲਾਹੌਰ (ਏਜੰਸੀ)- ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਪੰਜਾਬ ਸੂਬੇ ਵਿਚ ਕਟਾਸ ਰਾਜ ਮੰਦਰ ਦੇ ਨੇੜੇ ਹਿੰਦੂ ਸ਼ਰਧਾਲੂਆਂ ਲਈ ਬਣੇ ਇਕ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕੀਤਾ ਅਤੇ ਮੰਦਰ ਕੰਪਲੈਕਸ ਵਿਚ ਵੱਖ-ਵੱਖ ਪ੍ਰਜਾਤੀਆਂ ਦੇ 6,000 ਬੂਟੇ ਲਗਾਏ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਨੁਸਾਰ, ਕਟਾਸ ਰਾਜ ਮੰਦਰ ਦੇ ਨਾਲ 36 ਕਮਰਿਆਂ ਵਾਲੀ ਰਿਹਾਇਸ਼ੀ ਇਮਾਰਤ 19 ਕਰੋੜ ਪਾਕਿਸਤਾਨੀ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।

ਇਹ ਵੀ ਪੜ੍ਹੋ: ਮੇਰਠ ਦੇ ਨੌਜਵਾਨ ਨੂੰ ਸਾਊਦੀ ਅਰਬ 'ਚ ਸੁਣਾਈ ਗਈ ਸਜ਼ਾ-ਏ-ਮੌਤ, ਲੱਗਾ ਇਹ ਦੋਸ਼

ਇਸਲਾਮਾਬਾਦ ਤੋਂ ਲਗਭਗ 110 ਕਿਲੋਮੀਟਰ ਦੱਖਣ ਵੱਲ ਕਟਾਸ ਪਿੰਡ ਵਿੱਚ ਸਥਿਤ, 900 ਸਾਲ ਪੁਰਾਣਾ ਮੰਦਰ ਕੰਪਲੈਕਸ ਪੰਜਾਬ ਸੂਬੇ ਦੇ ਪੋਟੋਹਾਰ ਪਠਾਰ ਖੇਤਰ ਵਿੱਚ ਸਥਿਤ ਹੈ। ਇਸ ਮੰਦਰ ਕੰਪਲੈਕਸ ਨੂੰ ਕਿਲਾ ਕਟਾਸ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇੱਥੇ ਕਈ ਹਿੰਦੂ ਮੰਦਰ ਹਨ। ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਕਟਾਸ ਤਾਲਾਬ ਹੈ।

ਇਹ ਵੀ ਪੜ੍ਹੋ: ਭਾਰਤ ਦੀ 'ਮੇਕ ਇਨ ਇੰਡੀਆ' ਨੀਤੀ ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਦੀ ਵੀ ਕੀਤੀ ਸ਼ਲਾਘਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News