ਪਾਕਿਸਤਾਨ ਐਲ.ਐਨ.ਜੀ ਸਪਲਾਈ ਲਈ ਰੂਸ ਨਾਲ ਕਰ ਰਿਹੈ ਗੱਲਬਾਤ
Monday, Aug 26, 2024 - 02:35 PM (IST)

ਇਸਲਾਮਾਬਾਦ (ਯੂ.ਐਨ.ਆਈ.)- ਪਾਕਿਸਤਾਨ ਆਪਣੀਆਂ ਲੰਬੇ ਸਮੇਂ ਦੀਆਂ ਲੋੜਾਂ ਲਈ ਤਰਲ ਕੁਦਰਤੀ ਗੈਸ (ਐਲ.ਐਨ.ਜੀ) ਦੀ ਸਪਲਾਈ ਨੂੰ ਲੈ ਕੇ ਰੂਸ ਨਾਲ ਗੱਲਬਾਤ ਕਰ ਰਿਹਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੁਮਤਾਜ਼ ਜ਼ਾਹਰਾ ਬਲੋਚ ਨੇ ਸਪੂਤਨਿਕ ਨੂੰ ਇਹ ਜਾਣਕਾਰੀ ਦਿੱਤੀ। ਬਲੋਚ ਨੇ ਕਿਹਾ, ''ਪਾਕਿਸਤਾਨ ਲੰਬੇ ਸਮੇਂ ਤੋਂ ਊਰਜਾ ਖੇਤਰ 'ਚ ਰੂਸ ਨਾਲ ਸਹਿਯੋਗ ਕਰ ਰਿਹਾ ਹੈ। ਅਸੀਂ ਊਰਜਾ ਸਹਿਯੋਗ 'ਤੇ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਹੋਈ ਗੱਲਬਾਤ ਤੋਂ ਖੁਸ਼ ਹਾਂ। ਅਸੀਂ ਪਾਕਿਸਤਾਨ ਦੀਆਂ ਲੰਬੇ ਸਮੇਂ ਦੀਆਂ ਊਰਜਾ ਲੋੜਾਂ ਲਈ ਐਲ.ਐਨ.ਜੀ ਸਪਲਾਈ 'ਤੇ ਵੀ ਚਰਚਾ ਕਰ ਰਹੇ ਹਾਂ ਅਤੇ ਇਹ ਗੱਲਬਾਤ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਊਰਜਾ ਸਪਲਾਈ ਲਈ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਸਨ। ਪਹਿਲਾ ਜਹਾਜ਼ ਪਰੀਖਣ ਦੇ ਆਧਾਰ 'ਤੇ 100,000 ਟਨ ਤੇਲ ਲੈ ਕੇ ਪਿਛਲੇ ਸਾਲ ਪਾਕਿਸਤਾਨ ਪਹੁੰਚਿਆ ਸੀ। ਅਸੀਂ ਇਸ ਸਹਿਯੋਗ ਤੋਂ ਬਹੁਤ ਖੁਸ਼ ਹਾਂ।''
ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ ਦੇ ਆਸਮਾਨ 'ਚ ਛਾਏ ਜ਼ਹਿਰੀਲੀ ਗੈਸ ਦੇ ਬੱਦਲ, ਸਿਹਤ ਚਿਤਾਵਨੀ ਜਾਰੀ
ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਜੁਲਾਈ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਸਤਾਨਾ 'ਚ ਐਸਸੀਓ ਸੰਮੇਲਨ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵਿਚਾਲੇ ਮੁਲਾਕਾਤ ਨੂੰ ਲੈ ਕੇ ਗੱਲਬਾਤ ਹੋਈ ਸੀ। ਪਾਕਿਸਤਾਨ ਨਾਲ ਐਲ.ਐਨ.ਜੀ ਦੀ ਸਪਲਾਈ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਨੋਵਾਕ ਨੇ ਕਿਹਾ ਕਿ ਰੂਸ ਪਹਿਲਾਂ ਹੀ ਪਾਕਿਸਤਾਨ ਨੂੰ 7 ਮਿਲੀਅਨ ਬੈਰਲ ਤੇਲ ਦੀ ਸਪਲਾਈ ਕਰ ਚੁੱਕਾ ਹੈ। ਪਾਕਿਸਤਾਨ ਦੇ ਊਰਜਾ ਮੰਤਰੀ ਮੁਹੰਮਦ ਅਲੀ ਨੇ ਪਿਛਲੇ ਸਾਲ ਕਿਹਾ ਸੀ ਕਿ ਦੇਸ਼ ਆਪਣੀ ਤੇਲ ਸਪਲਾਈ 'ਤੇ ਰੂਸ ਨਾਲ ਲੰਬੇ ਸਮੇਂ ਦੇ ਇਕਰਾਰਨਾਮੇ 'ਤੇ ਦਸਤਖਤ ਕਰਨ 'ਤੇ ਚਰਚਾ ਕਰ ਰਿਹਾ ਹੈ ਅਤੇ ਪ੍ਰਤੀ ਸਾਲ 7-10 ਮਿਲੀਅਨ ਟਨ ਤੇਲ ਦੀ ਦਰਾਮਦ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।