ਪਾਕਿ ਮੰਤਰੀ ਨੇ ਦਿੱਤੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਹੀਂ ਲਗਵਾਉਗੇ ਤਾਂ ਜਾਵੇਗੀ ਨੌਕਰੀ

Saturday, Mar 27, 2021 - 11:49 AM (IST)

ਪਾਕਿ ਮੰਤਰੀ ਨੇ ਦਿੱਤੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਹੀਂ ਲਗਵਾਉਗੇ ਤਾਂ ਜਾਵੇਗੀ ਨੌਕਰੀ

ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ ਦੇ ਸਿਹਤ ਮੰਤਰੀ ਅਜਰਾ ਪੇਚੁਹੋ ਨੇ ਵੀਰਵਾਰ ਨੂੰ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਹੈਲਥ ਵਰਕਰ ਜੇਕਰ ਚੀਨੀ ਕੋਰੋਨਾ ਵੈਕਸੀਨ ਨਹੀਂ ਲਗਵਾਉਂਦੇ ਹਨ ਤਾਂ ਉਹ ਆਪਣੀ ਨੌਕਰੀ ਗੁਆ ਸਕਦੇ ਹਨ।

ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ

ਮੰਤਰੀ ਨੇ ਕਿਹਾ ਕਿ ਸੂਬੇ ਵਿਚ ਰਜਿਸਟਰਡ 1,42,315 ਹੈਲਥ ਵਰਕਰਾਂ ਵਿਚੋਂ ਘੱਟ ਤੋਂ ਘੱਟ 33,356 ਕਰਮਚਾਰੀਆਂ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ। ਪਾਕਿਸਤਾਨ ਚੀਨ ਵਿਚ ਬਣੇ ਕੋਵਿਡ-19 ਟੀਕੇ ‘ਸਾਈਨੋਫਾਰਮ ਵੈਕਸੀਨ’ ਦੀ ਵਰਤੋਂ ਕਰ ਰਿਹਾ ਹੈ। 2021 ਵਿਚ ਕੀਤੇ ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲਗਭਗ ਅੱਧੀ ਜਨਤਾ ਨੂੰ ਇਨ੍ਹਾਂ ਟੀਕਿਆਂ ’ਤੇ ਸ਼ੱਕ ਹੈ। ਉਹ ਵੈਕਸੀਨ ਲਗਵਾਉਣ ਤੋਂ ਝਿੱਜਕ ਰਹੇ ਹਨ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ PM ਮੋਦੀ ਦਾ ਵਿਰੋਧ, ਢਾਕਾ ਯੂਨੀਵਰਸਿਟੀ ’ਚ ਹਿੰਸਕ ਪ੍ਰਦਰਸ਼ਨ ਦੌਰਾਨ 20 ਲੋਕ ਜ਼ਖ਼ਮੀ

ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਸਰ ਸੱਜਾਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੈਲਥ ਕੇਅਰ ਵਰਕਰਸ ਇਸ ਲਈ ਟੀਕਾ ਲਗਵਾਉਣ ਵਿਚ ਝਿੱਝਕ ਰਹੇ ਹਨ, ਕਿਉਂਕਿ ਸਰਕਾਰ ਨੇ ਸ਼ੁਰੂਆਤੀ ਦਿਨਾਂ ਵਿਚ 60 ਸਾਲ ਤੋਂ ਉਪਰ ਦੇ ਲੋਕਾਂ ਦਾ ਟੀਕਾਕਾਰਨ ਨਾ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਵਜ੍ਹਾ ਨਾਲ ਸ਼ੱਕ ਪੈਦਾ ਹੋ ਗਏ ਸਨ। ਹਾਲਾਂਕਿ ਉਨ੍ਹਾਂ ਕਿਹਾ ਕਿ ਸਰਕਾਰ ਹੁਣ ਵੈਕਸੀਨ ਨੂੰ ਸੁਰੱਖਿਅਤ ਦੱਸ ਰਹੀ ਹੈ ਅਤੇ ਸਾਰੇ ਨਾਗਰਿਕਾਂ ਅਤੇ ਹੈਲਥ ਕੇਅਰ ਵਰਕਰਾਂ ਨੂੰ ਟੀਕਾ ਲਗਵਾਉਣ ਲਈ ਕਹਿ ਰਹੀ ਹੈ।

ਇਹ ਵੀ ਪੜ੍ਹੋ: ਸਮੁੰਦਰ ’ਚ ਜਾਮ, ਭਾਰਤ ’ਚ ਵਧਾ ਸਕਦੈ ਤੇਲ ਦੀਆਂ ਕੀਮਤਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News