ਪਾਕਿ ’ਚ ਜਨਰਲ ਬਾਜਵਾ ਦੀ ਹੱਤਿਆ ਦੀ ਸਾਜ਼ਿਸ਼! ਫੌਜ ਦੇ ਕਈ ਸੀਨੀਅਰ ਅਧਿਕਾਰੀ ਤੇ ਜਵਾਨ ਗ੍ਰਿਫ਼ਤਾਰ

06/24/2021 9:48:23 AM

ਇਸਲਾਮਾਬਾਦ : ਦੁਨੀਆ ਭਰ ਦੇ ਮੁਲਕਾਂ ਨੂੰ ਅੱਤਵਾਦ ਨਾਲ ਪਰੇਸ਼ਾਨ ਕਰਨ ਵਾਲਾ ਪਾਕਿਸਤਾਨ ਇਸ ਵਾਰ ਖੁਦ ਹੀ ਪਰੇਸ਼ਾਨ ਹੋ ਗਿਆ ਹੈ। ਅਸਲ ’ਚ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ ਪਰ ਇਸ ਨੂੰ ਸਮਾਂ ਰਹਿੰਦੇ ਹੀ ਟਾਲ ਦਿੱਤਾ ਗਿਆ। ਸਾਜ਼ਿਸ਼ ਦਾ ਖੁਲਾਸਾ ਹੋਣ ਦੇ ਬਾਅਦ ਤੋਂ ਹੀ ਪਾਕਿਸਤਾਨ ਵਿਚ ਹੰਗਾਮਾ ਮਚਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਬਾਜਵਾ ਦੀ ਹੱਤਿਆ ਹੋ ਗਈ ਹੁੰਦੀ ਤਾਂ ਪਾਕਿਸਤਾਨ ਵਿਚ ਹਾਲਾਤ ਵਿਗੜ ਸਕਦੇ ਸਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਐਕਟੀਵਿਸਟ ਅਮਜਦ ਅਯੂਬ ਮਿਰਜ਼ਾ ਨੇ ਇਹ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ: ਅਮਰੀਕੀ ਸਰਕਾਰ ਦਾ ਐਲਾਨ, ਜੇਕਰ 1.11 ਕਰੋੜ ਤੋਂ ਘੱਟ ਹੈ ਆਮਦਨ ਤਾਂ ਮਿਲਣਗੇ 22,000 ਰੁਪਏ ਮਹੀਨਾ

ਮਿਰਜ਼ਾ ਨੇ ਆਪਣੇ ਯੂ-ਟਿਊਬ ਚੈਨਲ ’ਤੇ ਅਪਲੋਡ ਵੀਡੀਓ ਵਿਚ ਕਿਹਾ ਕਿ ਰੇਡੀਓ ਹਿਮਾਲਿਆ ਦਾ ਖੁਫੀਆ ਕਲੇਡੇਸਟਾਈਨ ਨੈੱਟਵਰਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਰਹਿੰਦੇ ਹੋਏ ਉੱਥੋਂ ਦੀ ਖੁਫੀਆ ਜਾਣਕਾਰੀ ਇਕੱਠੀ ਕਰਦਾ ਹੈ। ਇਸ ਨੇ ਹੀ ਆਪਣੇ ਖੁਫੀਆ ਸੂਤਰਾਂ ਨੂੰ ਦੱਸਿਆ ਕਿ ਬਾਜਵਾ ’ਤੇ ਹਮਲਾ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਅਜਿਹਾ ਕਰਨ ਵਾਲੇ ਅਧਿਕਾਰੀਆਂ ਤੇ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਿਰਜ਼ਾ ਨੇ ਦੱਸਿਆ ਕਿ ਸ਼ਨੀਵਾਰ ਰਾਤ 10 ਵਜੇ ਪਾਕਿ ਫੌਜ ਦੇ 14 ਅਫਸਰ, 22 ਐੱਸ. ਐੱਸ. ਜੀ. ਕਮਾਂਡੋਜ਼ ਅਤੇ 30 ਫੌਜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਇਨਵੈਸਟੀਗੇਸ਼ਨ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ: ਕੈਨੇਡਾ 'ਚ 1000 ਕਿਲੋ ਤੋਂ ਵੱਧ ਡਰੱਗ ਫੜ੍ਹੇ ਜਾਣ ਕਾਰਨ ਮਚਿਆ ਤਹਿਲਕਾ, ਕਈ ਪੰਜਾਬੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News