ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਫਗਾਨਿਸਤਾਨ ਮੁੱਦੇ ''ਤੇ ਬੈਠਕ ਲਈ ਚੀਨ ਹੋਏ ਰਵਾਨਾ

03/29/2022 2:23:39 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਫਗਾਨਿਸਤਾਨ 'ਤੇ ਇਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਚੀਨ ਲਈ ਰਵਾਨਾ ਹੋ ਗਏ। ਵਿਦੇਸ਼ ਦਫਤਰ (ਐੱਫ.ਓ.) ਮੁਤਾਬਕ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਤੀਜੀ ਬੈਠਕ 29 ਤੋਂ 31 ਮਾਰਚ ਤੱਕ ਹੋ ਰਹੀ ਹੈ। ਐਫਓ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਦੀਆਂ ਮੰਤਰੀ ਪੱਧਰੀ ਬੈਠਕਾਂ 'ਚ ਹਿੱਸਾ ਲੈਣ ਤੋਂ ਇਲਾਵਾ ਵਿਦੇਸ਼ ਮੰਤਰੀ ਬੈਠਕ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਆਪਣੇ ਹਮਰੁਤਬਿਆਂ ਨਾਲ ਗੱਲਬਾਤ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਖਾਨ ਦੀ ਵਧੀ ਮੁਸ਼ਕਲ, ਵਿਰੋਧੀ ਧਿਰ ਨੇ ਸਰਕਾਰ ਡੇਗਣ ਦੀ ਖਾਧੀ ਸਹੁੰ 

ਅਫਗਾਨਿਸਤਾਨ ਦੀ ਸਥਿਤੀ 'ਤੇ ਖੇਤਰੀ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੇ ਇਰਾਦੇ ਨਾਲ ਪਾਕਿਸਤਾਨ ਨੇ ਸਤੰਬਰ 2021 ਵਿਚ ਗੁਆਂਢੀ ਦੇਸ਼ਾਂ ਲਈ ਫਾਰਮੈਟ ਦੀ ਸ਼ੁਰੂਆਤ ਸੀ। ਪਾਕਿਸਤਾਨ ਨੇ 8 ਸਤੰਬਰ, 2021 ਨੂੰ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕੀਤੀ। ਐਫਓ ਨੇ ਕਿਹਾ ਕਿ ਪਾਕਿਸਤਾਨ ਖੇਤਰ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਅਫਗਾਨਿਸਤਾਨ 'ਤੇ ਇੱਕ ਖੇਤਰੀ ਦ੍ਰਿਸ਼ਟੀਕੋਣ ਦਾ ਪੂਰਾ ਸਮਰਥਨ ਕਰਦਾ ਹੈ। ਐਫਓ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ, ਸਥਿਰ, ਪ੍ਰਭੂਸੱਤਾ ਸੰਪੰਨ, ਖੁਸ਼ਹਾਲ ਅਤੇ ਜੁੜੇ ਅਫਗਾਨਿਸਤਾਨ ਦੇ ਸਾਂਝੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਯਤਨਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਕੁਰੈਸ਼ੀ ਨੂੰ ਚੀਨ ਦੇ ਸਟੇਟ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸੱਦਾ ਦਿੱਤਾ ਹੈ।


Vandana

Content Editor

Related News