ਮੰਦੀ ਤੋਂ ਪਰੇਸ਼ਾਨ ਪਾਕਿ ਨੇ ਨਿਵੇਸ਼ਕਾਂ ਨੂੰ ਲੁਭਾਉਣ ਲਈ ਚੀਨ ’ਚ 8 ਨਿਵੇਸ਼ ਸਲਾਹਕਾਰ ਕੀਤੇ ਨਿਯੁਕਤ
Tuesday, Jul 13, 2021 - 06:23 PM (IST)

ਇਸਲਾਮਾਬਾਦ– ਘਟਦੀ ਅਰਥ ਵਿਵਸਥਾ ਅਤੇ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਵਿੱਤੀ ਆਰਥਿਕ ਪ੍ਰਾਜੈਕਟਾਂ ਦੇ ਦੂਜੇ ਪੜਾਅ ਤਹਿਤ ਚੀਨ ਦੇ ਵੱਖ-ਵੱਖ ਖੇਤਰਾਂ ’ਚ ਸੰਭਾਵਿਤ ਸੰਯੁਕਤ ਉਧਮਾਂ ਲਈ ਅਤੇ ਉਦਯੋਗੀਕਰਨ ’ਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹ ਦੇਣ ਲਈ 8 ਨਿਵੇਸ਼ ਸਲਾਹਾਕਾਰਾਂ ਦੀ ਨਿਯੁਕਤੀ ਕੀਤੀ ਹੈ। ਦਿ ਨਿਊਜ਼ ਇੰਰਟਰਨੈਸ਼ਨਲ ਮੁਤਾਬਕ, ਚੀਨ ਆਪਣੇ ਪੱਛਮੀ ਹਿੱਸੇ ਨੂੰ ਦੁਨੀਆ ਦੇ ਬਾਕੀ ਹਿੱਸਿਆਂ ਨਾਲ ਜੋੜਨ ਲਈ 2013 ਤੋਂ ਗੁਆਂਢੀ ਦੇਸ਼ ਪਾਕਿਸਤਾਨ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫੰਡਿੰਗ ਕਰ ਰਿਹਾ ਹੈ।
ਆਪਣੀ ਮਹੱਤਵਪੂਰਨ ਬੈਲਟ ਐਂਡ ਰੋਡ ਪਹਿਲੀ ਤਹਿਤ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ (CPEC) ਪ੍ਰਾਜੈਕਟਰਾਂ ’ਤੇ ਕੰਮ ਕਰਨ ਦੇ ਨਤੀਜੇਵਜੋਂ ਚੀਨ ਨੇ ਪਾਕਿ ’ਚ ਸੜਕਾਂ ਦਾ ਨੈੱਟਵਰਕ ਬਣਾਇਆ ਅਤੇ ਬੀਜਲੀ ਦਾ ਉਤਪਾਦਨ ਸ਼ੁਰੂ ਕੀਤਾ। CPEC ਢਾਂਚੇ ਦੇ ਨਿਰਮਾਣ ਦੇ ਅਗਲੇ ਪੜਾਅ ਤਹਿਤ ਖੇਤੀ ਅਤੇ ਉਦਯੋਗਿਕ ਖੇਤਰਾਂ ’ਚ ਸਹਿਯੋਗ ਨੂੰ ਉਤਸ਼ਾਹ ਦੇਣਾ ਹੈ ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਹ ਪ੍ਰਾਜੈਕਟ ਹੌਲੀ ਗਤੀ ਨਾਲ ਸ਼ੁਰੂ ਹੋ ਰਹੇ ਹਨ ਕਿਉਂਕਿ ਪਾਕਿਸਤਾਨੀ ਸਰਕਾਰ ਸਿਰਫ ਚੀਨ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਨਿਵੇਸ਼ ਲਈ ਸੱਦਾ ਦੇ ਰਹੀ ਹੈ। ਚੀਨ ’ਚ ਨਵੇਂ ਦੂਤਾਂ ਦੀ ਨਿਯੁਕਤੀ ਵੀ ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ’ਚ ਨਿਵੇਸ਼ਕਾਂ ਨੂੰ ਪਾਕਿਸਤਾਨ ਦੇ ਉਦਯੋਗਿਕ ਅਤੇ ਖੇਤੀ ਖੇਤਰਾਂ ’ਚ ਆਰਥਿਕ ਮੌਕਿਆਂ ਬਾਰੇ ਜਾਗਰੂਕ ਕਰਨ ਦਾ ਇਕ ਕਦਮ ਹੈ।