ਪਾਕਿਸਤਾਨ ਨੇ ਅਗਸਤ ''ਚ ਘੱਟੋ-ਘੱਟ 90 ਅੱਤਵਾਦੀਆਂ ਨੂੰ ਮਾਰਨ ਦਾ ਕੀਤਾ ਦਾਅਵਾ

Friday, Sep 06, 2024 - 04:10 PM (IST)

ਪਾਕਿਸਤਾਨ ਨੇ ਅਗਸਤ ''ਚ ਘੱਟੋ-ਘੱਟ 90 ਅੱਤਵਾਦੀਆਂ ਨੂੰ ਮਾਰਨ ਦਾ ਕੀਤਾ ਦਾਅਵਾ

ਇਸਲਾਮਾਬਾਦ (ਯੂ. ਐੱਨ. ਆਈ.)-  ਪਾਕਿਸਤਾਨੀ ਫੌਜ ਨੇ ਅਗਸਤ 'ਚ ਦੇਸ਼ ਭਰ 'ਚ 4,021 ਮੁਹਿੰਮਾਂ 'ਚ ਘੱਟੋ-ਘੱਟ 90 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਵੀਰਵਾਰ ਨੂੰ ਪੂਰਬੀ ਗੈਰੀਸਨ ਸ਼ਹਿਰ ਰਾਵਲਪਿੰਡੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੁਰੱਖਿਆ ਬਲ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਖੁਫੀਆ-ਅਧਾਰਤ ਆਪਰੇਸ਼ਨਾਂ ਵਿੱਚ ਸ਼ਾਮਲ ਹੋਈਆਂ। 

ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ! ਨੌਜਵਾਨ 'ਤੇ ਬਾਲ ਸ਼ੋਸ਼ਣ ਸਮੱਗਰੀ ਰੱਖਣ ਦਾ ਦੋਸ਼

ਚੌਧਰੀ ਨੇ ਦੱਸਿਆ ਕਿ ਜਨਵਰੀ ਤੋਂ ਅਗਸਤ ਤੱਕ 32,173 ਅਪਰੇਸ਼ਨ ਕੀਤੇ ਗਏ, ਜਿਨ੍ਹਾਂ ਨੇ ਅਤਿਵਾਦੀਆਂ ਦੀ ਤਾਕਤ ਨੂੰ ਵੱਡਾ ਝਟਕਾ ਦਿੱਤਾ। ਚੌਧਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ 2024 ਦੇ ਪਹਿਲੇ ਅੱਠ ਮਹੀਨਿਆਂ ਵਿੱਚ 193 ਤੋਂ ਵੱਧ ਅਫਸਰਾਂ ਅਤੇ ਸਿਪਾਹੀਆਂ ਨੇ ਆਪਣੀ ਜਾਨ ਗਵਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News